Sat, Apr 20, 2024
Whatsapp

ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

Written by  Shanker Badra -- October 05th 2021 01:32 PM -- Updated: October 05th 2021 01:37 PM
ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ

ਨਵੀਂ ਦਿੱਲੀ : ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਦੋਵਾਂ ਧੜਿਆਂ ਲਈ ਵੱਖਰੀ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਲਾਟ ਕਰ ਦਿੱਤਾ ਹੈ। ਇਸ ਅਨੁਸਾਰ ਚਿਰਾਗ ਪਾਸਵਾਨ ਦੀ ਪਾਰਟੀ ਦਾ ਨਾਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਹੋਵੇਗਾ। ਨਾਲ ਹੀ ਪਾਰਟੀ ਦਾ ਚੋਣ ਨਿਸ਼ਾਨ ਹੁਣ ਹੈਲੀਕਾਪਟਰ ਹੋਵੇਗਾ। [caption id="attachment_539376" align="aligncenter" width="248"] ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ[/caption] ਦੂਜੇ ਪਾਸੇ ਪਸ਼ੂਪਤੀ ਕੁਮਾਰ ਪਾਰਸ ਦੇ ਧੜੇ ਨੂੰ 'ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ' ਦਾ ਨਾਂ ਦਿੱਤਾ ਗਿਆ ਹੈ। 'ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ' ਦਾ ਚੋਣ ਨਿਸ਼ਾਨ ਸਿਲਾਈ ਮਸ਼ੀਨ ਹੋਵੇਗੀ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਪਾਰਸ ਧੜਿਆਂ ਨੂੰ ਲੋਕ ਜਨਸ਼ਕਤੀ ਪਾਰਟੀ (LJP) ਦਾ ਨਾਂ ਜਾਂ ਇਸਦਾ ਚਿੰਨ੍ਹ 'ਬੰਗਲੇ' ਵਰਤਣ 'ਤੇ ਰੋਕ ਲਗਾ ਦਿੱਤੀ ਸੀ। [caption id="attachment_539377" align="aligncenter" width="300"] ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ[/caption] ਪਿਛਲੇ ਸਾਲ ਐਲਜੇਪੀ (LJP) ਦੇ ਨੇਤਾ ਰਾਮ ਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਅਤੇ ਮਰਹੂਮ ਨੇਤਾ ਦੇ ਭਰਾ ਪਾਰਸ ਨੇ ਪਾਰਟੀ ਲੀਡਰਸ਼ਿਪ 'ਤੇ ਦਾਅਵਾ ਜਤਾਇਆ ਸੀ ਅਤੇ ਇਸ ਸਬੰਧ ਵਿੱਚ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਸੀ। ਇਸ ਤੋਂ ਬਾਅਦ ਪਾਰਟੀ ਵਿੱਚ ਵਿਵਾਦ ਦਾ ਮਾਮਲਾ ਸਾਹਮਣੇ ਆਇਆ। ਐਲਜੇਪੀ ਦੀ ਸਥਾਪਨਾ ਸਾਲ 2000 ਵਿੱਚ ਰਾਮ ਵਿਲਾਸ ਪਾਸਵਾਨ ਨੇ ਕੀਤੀ ਸੀ। [caption id="attachment_539378" align="aligncenter" width="259"] ਚਿਰਾਗ ਪਾਸਵਾਨ ਅਤੇ ਉਸ ਦੇ ਚਾਚਾ ਪਸ਼ੂਪਤੀ ਪਾਰਸ ਨੂੰ ਮਿਲਿਆ ਨਵੀਂ ਪਾਰਟੀ ਦਾ ਨਾਮ ਅਤੇ ਚੋਣ ਨਿਸ਼ਾਨ[/caption] ਦੱਸ ਦੇਈਏ ਕਿ ਬਿਹਾਰ ਦੀ ਕੁਸ਼ੇਸ਼ਵਰ ਅਤੇ ਤਾਰਾਪੁਰ ਵਿਧਾਨ ਸਭਾ ਸੀਟਾਂ ਲਈ ਉਪ-ਚੋਣਾਂ 30 ਅਕਤੂਬਰ ਨੂੰ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਦੋਵੇਂ ਸਮੂਹ ਆਪਣੇ ਦਾਅਵੇ ਕਰ ਰਹੇ ਸਨ। ਇਸਦੇ ਲਈ ਕਮਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਦੋਵੇਂ ਧੜੇ ਆਉਣ ਵਾਲੇ ਦਿਨਾਂ ਵਿੱਚ ਬਿਹਾਰ ਦੀਆਂ ਦੋ ਵਿਧਾਨ ਸਭਾ ਸੀਟਾਂ ਉੱਤੇ ਹੋਣ ਵਾਲੀਆਂ ਉਪ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਉਪਲਬਧ ਚਿੰਨ੍ਹ ਦੀ ਵਰਤੋਂ ਕਰ ਸਕਦੇ ਹਨ। -PTCNews


Top News view more...

Latest News view more...