'ਪੰਜਾਬੀ ਡੈਡੀ' ਬਣੇ ਕ੍ਰਿਸ ਗੇਲ, ਸ਼ੇਅਰ ਕੀਤੀ ਤਸਵੀਰ

By Baljit Singh - May 26, 2021 3:05 pm

chris gayle shares picture of wearing turban viral on social media
ਕ੍ਰਿਸ ਗੇਲ ਨੇ ਪੰਜਾਬੀ ਡੈਡੀ ਬਣ ਕੇ ਦਿੱਤਾ ਖਾਸ ਮੈਸੇਜ
ਨਵੀਂ ਦਿੱਲੀ: ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਮੈਦਾਨ ਉੱਤੇ ਆਪਣੀ ਬੱਲੇਬਾਜ਼ੀ ਤਾਂ ਮੈਦਾਨ ਦੇ ਬਾਹਰ ਆਪਣੀ ਮਸਤੀ ਦੇ ਲਈ ਖਬਰਾਂ ਵਿਚ ਬਣੇ ਰਹਿੰਦੇ ਹਨ। ਇਕ ਵਾਰ ਫਿਰ ਅਜਿਹਾ ਦੇਖਣ ਨੂੰ ਮਿਲਿਆ ਹੈ। ਕ੍ਰਿਸ ਗੇਲ ਦਾ ਇਕ ਫੋਟੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫੋਟੋ ਵਿਚ ਉਹ ਪੰਜਾਬੀ ਡੈਡ ਬਣੇ ਹੋਏ ਹਨ।

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਕੋਰੋਨਾ ਦਾ ਕਹਿਰ, ਨਵੇਂ ਮਾਮਲੇ ਫਿਰ 2 ਲੱਖ ਪਾਰ

ਕ੍ਰਿਸ ਗੇਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ। ਇਸ ਫੋਟੋ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਹ ਪਗੜੀ ਪਾਏ ਹੋਏ ਨਜ਼ਰ ਆ ਰਹੇ ਹਨ। ਕ੍ਰਿਸ ਗੇਲ ਨੇ ਫੋਟੋ ਸ਼ੇਅਰ ਕਰਨ ਦੇ ਨਾਲ ਲਿਖਿਆ ਕਿ ਕੱਲ ਦੀ ਸ਼ੂਟਿੰਗ ਦੇ ਲਈ ਇੰਤਜ਼ਾਰ ਨਹੀਂ ਕਰ ਸਕਦਾ। ਪੰਜਾਬੀ ਡੈਡੀ ਬਣਨ ਜਾ ਰਿਹਾ ਹਾਂ।

ਪੜ੍ਹੋ ਹੋਰ ਖ਼ਬਰਾਂ : ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

ਤੁਹਾਨੂੰ ਦੱਸ ਦਈਏ ਕਿ ਕ੍ਰਿਸ ਗੇਲ ਉਨ੍ਹਾਂ ਵਿਦੇਸ਼ੀ ਕ੍ਰਿਕਟਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਧਮਾਕੇਦਾਰ ਬੱਲੇਬਾਜ਼ੀ ਤੇ ਮਜ਼ਾਕਿਆ ਅੰਦਾਜ਼ ਦਾ ਹਰ ਕੋਈ ਦਿਵਾਨਾ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੈਕਸੀਨ ਦੀ ਘਾਟ ਬਣੀ ਕੋਰੋਨਾ ਖਿਲਾਫ ਲੜਾਈ ‘ਚ ਰੁਕਾਵਟ

ਆਈ.ਪੀ.ਐੱਲ. ਦੇ ਟਲਣ ਤੋਂ ਬਾਅਦ ਗੇਲ ਇਕ ਵਾਰ ਫਿਰ ਤੋਂ ਵੈਸਟਇੰਡੀਜ਼ ਦੀ ਨੈਸ਼ਨਲ ਟੀਮ ਵਲੋਂ ਖੇਡਦੇ ਨਜ਼ਰੀ ਆਉਣਗੇ।

-PTC News

adv-img
adv-img