ਨਾਗਰਿਕਤਾ ਸੋਧ ਬਿੱਲ: ਗੁਰਦਾਸਪੁਰ ਅਤੇ ਜਲੰਧਰ ‘ਚ ਭਾਜਪਾ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ (ਤਸਵੀਰਾਂ)

CAA

ਨਾਗਰਿਕਤਾ ਸੋਧ ਬਿੱਲ: ਗੁਰਦਾਸਪੁਰ ਅਤੇ ਜਲੰਧਰ ‘ਚ ਭਾਜਪਾ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ (ਤਸਵੀਰਾਂ),ਪੰਜਾਬ ‘ਚ ਨਾਗਰਿਕਤਾ ਸੰਸੋਧਨ ਬਿੱਲ ਨਾ ਪਾਸ ਕੀਤੇ ਜਾਣ ਦੇ ਵਿਰੋਧ ‘ਚ ਭਾਜਪਾ ਵਲੋਂ ਅੱਜ ਗੁਰਦਾਸਪੁਰ ਅਤੇ ਜਲੰਧਰ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਨਾਲ ਧੋਖਾ ਕਰ ਰਹੀ ਹੈ ਜੋ 20 ਸਾਲਾਂ ਤੋਂ ਪੰਜਾਬ ਵਿੱਚ ਰਹਿ ਰਹੇ ਹਨ।

CAAਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਾਲਕਿਸ਼ਨ ਮਿੱਤਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਨਾਗਰਿਕ ਸੋਧ ਬਿੱਲ ਪਾਸ ਕਰ ਸ਼ਲਾਘਾਯੋਗ ਕਦਮ ਚੁਕਿਆ ਗਿਆ ਹੈ। ਪਰ ਪੰਜਾਬ ਸਰਕਾਰ ਇਸ ਬਿਲ ਨੂੰ ਪੰਜਾਬ ‘ਚ ਲਾਗੂ ਨਹੀਂ ਕਰ ਰਹੀ। ਇਸ ਲਈ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਵਿਰੋਧ ਕੀਤਾ ਗਿਆ ਹੈ।

ਹੋਰ ਪੜ੍ਹੋ: ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ

CAAਇਸ ਮੌਕੇ ‘ਤੇ ਪਾਕਿਸਤਾਨ ਤੋਂ 20 ਸਾਲ ਪਹਿਲਾਂ ਗੁਰਦਾਸਪੁਰ ‘ਚ ਆਏ ਨਸੀਬ ਚੰਦ ਨੇ ਵੀ ਕਿਹਾ ਕਿ ਉਸਨੂੰ ਪਾਕਿਸਤਾਨ ਤੋਂ ਆਏ ਹੋਏ 20 ਸਾਲ ਬੀਤ ਚੁੱਕੇ ਹਨ, ਪਰ ਉਹਨਾਂ ਨੂੰ ਅਜੇ ਤੱਕ ਨਾਗਰਿਕਤਾ ਨਹੀਂ ਮਿਲੀ। ਪੰਜਾਬ ਸਰਕਾਰ ਨੂੰ ਇਹ ਬਿਲ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਨਾਗਰੀਕਤਾ ਮਿਲ ਸਕੇ।

-PTC News