ਨਾਗਰਿਕਤਾ ਸੋਧ ਬਿੱਲ ‘ਚ ਮੁਸਲਮਾਨਾਂ ਨੂੰ ਵੀ ਕਰਨਾ ਚਾਹੀਦਾ ਸੀ ਸ਼ਾਮਿਲ: ਗਿਆਨੀ ਹਰਪ੍ਰੀਤ ਸਿੰਘ

Giani Harpreet Singh

ਨਾਗਰਿਕਤਾ ਸੋਧ ਬਿੱਲ ‘ਚ ਮੁਸਲਮਾਨਾਂ ਨੂੰ ਵੀ ਕਰਨਾ ਚਾਹੀਦਾ ਸੀ ਸ਼ਾਮਿਲ: ਗਿਆਨੀ ਹਰਪ੍ਰੀਤ ਸਿੰਘ,ਤਲਵੰਡੀ ਸਾਬੋ: ਨਾਗਰਿਕਤਾ ਸੋਧ ਬਿੱਲ ਨਾਲ ਦਿੱਲੀ ‘ਚ ਰਹਿ ਰਹੇ ਅਫਗਾਨੀ ਸਿੱਖਾਂ ਦੇ ਨਾਲ ਨਾਲ ਹੋਰਨਾਂ ਘੱਟ ਗਿਣਤੀ ਕੌਮਾਂ ਨੂੰ ਫ਼ਾਇਦਾ ਹੋਵੇਗਾ, ਪਰ ਮੁਸਲਮਾਨਾਂ ਨੂੰ ਵੀ ਇਸ ਬਿੱਲ ‘ਚ ਸ਼ਾਮਿਲ ਕਰਨਾ ਚਾਹੀਦਾ ਸੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ।

ਉਹਨਾਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਮੌਜੂਦਾ ਸਮੇਂ ਮੁਸਲਮਾਨਾਂ ‘ਚ ਪੈਦਾ ਹੋਏ ਸਹਿਮ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ।

-PTC News