ਪੰਜਾਬ

ਪਟਿਆਲਾ: ਸਿਵਲ ਸਰਜਨ ਵੱਲੋਂ ਸਾਰੇ ਸਿਹਤ ਕੇਂਦਰਾਂ ਨੂੰ Monkeypox ਸਬੰਧੀ ਐਡਵਾਇਜ਼ਰੀ ਜਾਰੀ

By Riya Bawa -- July 25, 2022 4:26 pm

ਪਟਿਆਲਾ: ਦੇਸ਼ ਵਿਚ Monkeypox ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੌਂਕੀਪੋਕਸ ਦੇ 15 ਦੇਸ਼ਾਂ ਵਿਚ 100 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਸ ਵਿਚਾਲੇ ਪਟਿਆਲਾ ਦੇ ਸਿਵਲ ਸਰਜਨ ਵੱਲੋਂ ਰਾਜਿੰਦਰਾ ਹਸਪਤਾਲ ਮਾਤਾ ਕੁਸ਼ੱਲਿਆ ਹਸਪਤਾਲ ਸਾਰੇ ਸਿਹਤ ਕੇਂਦਰਾਂ ਨੂੰ ਮੰਕੀ ਪੌਕਸ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਸਾਰੇ ਹਸਪਤਾਲਾਂ ਵਿਚ ਅਹਤਿਆਤ ਵਰਤੀਆਂ ਜਾਣ।

Monkeypox, Patiala, Punjabi news, latest news,   Government of India, Rajindra Hospital

ਪਟਿਆਲਾ ਜ਼ਿਲ੍ਹਾ ਦੇ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇਹ ਹਦਾਇਤਾਂ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਾਸਤੇ ਹਨ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹਾਲੇ ਤਕ ਭਾਰਤ ਵਿੱਚ ਸਿਰਫ਼ ਚਾਰ ਕੇਸ ਹੀ ਅਜਿਹੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰੋਨਾ ਵਾਂਗ ਹਵਾ ਤੋਂ ਹਵਾ ਵਿਚ ਨਹੀਂ ਫੈਲਦਾ।

Monkeypox, Patiala, Punjabi news, latest news,   Government of India, Rajindra Hospital

ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਦਾ ਕਹਿਣਾ ਹੈ ਜੇ 21 ਦਿਨਾਂ ਵਿੱਚ ਕਿਸੇ ਅਜਿਹੇ ਦੇਸ਼ ਵਿੱਚ ਵਿੱਚ ਸਫਰ ਕੀਤਾ ਹੋਵੇ ਜਿਥੇ ਮੌਂਕੀਪੋਕਸ ਦਾ ਵਾਇਰਸ ਫੈਲਿਆ ਹੋਵੇ ਜਾਂ ਸ਼ੱਕੀ ਮਾਮਿਲਆਂ ਦੀ ਪੁਸ਼ਟੀ ਹੋਈ ਹੋਵੇ ਜਾਂ ਕਿਸੇ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ ਆਏ ਹੋਏ, ਨੂੰ ਵੀ ਸ਼ੱਕੀ ਕੇਸ ਮੰਨਿਆ ਜਾਣਾ ਚਾਹੀਦਾ ਹੈ। ਸਾਰੇ ਸ਼ੱਕੀ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਮਿੱਥੀਆਂ ਉਤੇ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਢੁੱਕਵੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ।

Suspected case of monkeypox reported in Kerala; samples of UAE traveller sent for testing

ਇਹ ਵੀ ਪੜ੍ਹੋ: ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ ਹਫ਼ਤੇ ਭਰ 'ਚ 7.93 ਲੱਖ ਫਾਰਮਾ ਓਪੀਔਡਜ਼ ਤੇ ਨਸ਼ੀਲੇ ਟੀਕੇ ਕੀਤੇ ਬਰਾਮਦ

ਗੌਰਤਲਬ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੇ ਦਿਨੀ Monkeypox ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਰੀਜ਼ ਦਾ ਕੋਈ ਵਿਦੇਸ਼ ਯਾਤਰਾ ਦਾ ਇਤਿਹਾਸ ਨਹੀਂ ਹੈ। ਇਸ ਤੋਂ ਪਹਿਲਾਂ ਕੇਰਲ ਵਿੱਚ ਬਾਂਦਰਪੌਕਸ ਦੇ ਤਿੰਨ ਮਰੀਜ਼ ਪਾਏ ਗਏ ਹਨ। ਇਹ ਤਿੰਨੋਂ ਮਰੀਜ਼ ਯੂਏਈ ਤੋਂ ਪਰਤੇ ਸਨ ਅਤੇ ਉੱਥੇ ਉਹ ਇੱਕ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ। ਦਿੱਲੀ ਵਿੱਚ ਮਿਲਿਆ ਨਵਾਂ ਮਰੀਜ਼ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਦਾਖ਼ਲ ਹੈ।

(ਗਗਨ ਦੀਪ ਆਹੂਜਾ ਦੀ ਰਿਪੋਰਟ )

-PTC News

  • Share