Advertisment

ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ

author-image
Shanker Badra
Updated On
New Update
ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ
Advertisment
ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਸਿਵਲ ਸਰਜਨ ਡਾ. ਨਵਦੀਪ ਸਿੰਘਵੱਲੋਂ ਇਕ ਗਰਭਵਤੀ ਮਹਿਲਾ ਦੀ ਡਿਲਿਵਰੀ ਦੌਰਾਨ ਵੀਡੀਓਗਾਫ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਕੁਝ ਸਮੇਂ ਬਾਅਦ ਵੀਡੀਓਗ੍ਰਾਫ਼ੀ ਨੂੰ ਜਨਤਕ ਵੀ ਕਰ ਦਿੱਤਾ ਤੇ ਇਸ ਵੀਡੀਓ ਦੇ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
Advertisment
Civil surgeon Video during the delivery of a pregnant woman at a government hospital Amritsar ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਦੀਵਾਲੀ ਪੂਜਾ ਬੰਪਰ -2020 ਦੀ ਖਰੀਦੀ ਹੈ ਟਿਕਟ ਤਾਂ ਹੁਣੇ ਪੜ੍ਹੋ ਇਹ ਵੱਡੀ ਖ਼ਬਰ ਗਰਭਵਤੀ ਮਹਿਲਾ ਦੀ ਡਿਲਿਵਰੀ ਦੌਰਾਨ ਵੀਡੀਓਗਾਫ਼ੀ ਕਰਨਾ ਸਿਵਲ ਸਰਜਨ ਡਾ. ਨਵਦੀਪ ਸਿੰਘ ਨੂੰ ਮਹਿੰਗੀ ਪੈ ਗਈ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਗਰਭਵਤੀ ਔਰਤ ਦੇ ਜਣੇਪੇ ਦੀ ਵੀਡੀਓਗ੍ਰਾਫੀ ਦਾਸਖਤ ਨੋਟਿਸ ਲਿਆ ਹੈ। ਇਸ ਮਾਮਲੇ 'ਤੇ ਮਨੀਸ਼ਾ ਗੁਲਾਟੀ ਨੇ ਸਖ਼ਤ ਕਾਰਵਾਈ ਕਰਦਿਆ ਸਿਵਲ ਸਰਜਨ ,ਸਿਹਤ ਵਿਭਾਗ ਦੇ ਡਾਇਰੈਕਟਰ ਅਤੇ ਆਪਰੇਸ਼ਨ ਥੀਏਟਰ 'ਚ ਮੌਜੂਦ 3 ਡਾਕਟਰਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ 'ਚ ਤਲਬ ਕੀਤਾ ਹੈ। Civil surgeon Video during the delivery of a pregnant woman at a government hospital Amritsar ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ ਇਸ ਸਬੰਧੀ ਜਾਣਕਾਰੀ ਦਿੰਦਿਆਂਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਸਿਵਲ ਸਰਜਨ ਵਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਸੁਰਖੀਆਂ ਬਟੋਰਨ ਲਈ ਵੀਡੀਓ ਮੀਡੀਆ ਨੂੰ ਜਾਰੀ ਕੀਤੀ ਗਈ ਸੀ ,ਜਿਸ ਦਾ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਗਰਭਵਤੀ ਔਰਤ ਦੇ ਪਰਿਵਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਵੀਡੀਓ ਵਾਇਰਲ ਹੋਣ ਤੋਂ ਪਰਿਵਾਰ ਦੇ ਪੈਰਾਂ ਹੈਠੋ ਜ਼ਮੀਨ ਖ਼ਿਸਕ ਗਈ। Civil surgeon Video during the delivery of a pregnant woman at a government hospital Amritsar ਸਿਵਲ ਸਰਜਨ ਦਾ ਸ਼ਰਮਨਾਕ ਕਾਰਾ , ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵੀਡੀਓ ਬਣਾ ਕੇ ਕੀਤੀ ਵਾਇਰਲ ਦੱਸ ਦੇਈਏ ਕਿ ਸਿਵਲ ਸਰਜਨ ਡਾਕਟਰ ਨਵਦੀਪ ਸਿੰਘ ਵਲੋਂ ਮੰਗਲਵਾਰ ਨੂੰ ਜ਼ਿਲ੍ਹੇ ਦੇ ਸਿਵਲ ਹਸਪਤਾਲ 'ਚ ਆਪਰੇਸ਼ਨ ਕੀਤੇ ਗਏ ਸਨ। ਇਨ੍ਹਾਂ ਆਪਰੇਸ਼ਨਾਂ ਦੀ ਵੀਡੀਓ ਤੇ ਫ਼ੋਟੋਗ੍ਰਾਫ਼ੀ ਕਰਵਾ ਕੇ ਉਨ੍ਹਾਂ ਨੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਸੀ ਤੇ ਵੀਡੀਓ ਮੀਡੀਆ ਨੂੰ ਜਾਰੀ ਕੀਤੀ ਗਈ ਸੀ ਪਰ ਡਾ. ਨਵਦੀਪ ਨੂੰ ਹਮਦਰਦੀ ਤਾਂ ਕੀ ਮਿਲਣੀ ਸੀ ਸਰਕਾਰੀ ਤੰਤਰ ਨੇ ਹੀ ਉਨ੍ਹਾਂ ਨੂੰ ਘੇਰ ਲਿਆ। -PTCNews publive-image-
civil-surgeon-video pregnant-woman-video government-hospital-amritsar %e0%a8%b8%e0%a8%bf%e0%a8%b5%e0%a8%b2-%e0%a8%b8%e0%a8%b0%e0%a8%9c%e0%a8%a8-%e0%a8%a6%e0%a8%be-%e0%a8%b6%e0%a8%b0%e0%a8%ae%e0%a8%a8%e0%a8%be%e0%a8%95-%e0%a8%95%e0%a8%be%e0%a8%b0%e0%a8%be
Advertisment

Stay updated with the latest news headlines.

Follow us:
Advertisment