adv-img
ਮੁੱਖ ਖਬਰਾਂ

ਮਿਸੀਸਾਗਾ 'ਚ ਦੀਵਾਲੀ ਮਨਾ ਰਹੇ ਖਾਲਿਸਤਾਨੀ ਤੇ ਭਾਰਤੀ ਸਮਰਥਕਾਂ ਵਿਚਕਾਰ ਝੜਪ

By Jasmeet Singh -- October 26th 2022 12:56 PM

ਮਿਸੀਸਾਗਾ, 26 ਅਕਤੂਬਰ: ਕੈਨੇਡਾ ਦੇ ਮਿਸੀਸਾਗਾ ਵਿੱਚ ਦੀਵਾਲੀ ਪਾਰਟੀ ਦੌਰਾਨ ਭਾਰਤੀ ਮੂਲ ਦੇ ਕੈਨੇਡੀਅਨਾਂ ਅਤੇ ਖਾਲਿਸਤਾਨ ਵੱਖਵਾਦੀ ਲਹਿਰ ਦੇ ਸਮਰਥਕਾਂ ਵਿਚਕਾਰ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓਜ਼ 'ਚ ਦੋ ਧਿਰਾਂ ਨੂੰ ਦੇਖਿਆ ਜਾ ਸਕਦਾ ਹੈ, ਜਿਨ੍ਹਾਂ 'ਚੋਂ ਇੱਕ ਨੇ ਤਿਰੰਗਾ ਅਤੇ ਦੂਜੇ ਨੇ ਖਾਲਿਸਤਾਨ ਦਾ ਝੰਡਾ ਫੜਿਆ ਹੋਇਆ ਹੈ। ਪੀਲ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਝਗੜੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸਦਾ ਪੈਰਾਮੈਡਿਕਸ ਦੁਆਰਾ ਇਲਾਜ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸ਼ੁਰੂਆਤੀ ਤੌਰ 'ਤੇ ਇਹ ਰਿਪੋਰਟਾਂ ਆਈਆਂ ਸਨ ਕਿ ਦੀਵਾਲੀ ਦੇ ਜਸ਼ਨਾਂ ਦੌਰਾਨ ਮਾਲਟਨ ਦੇ ਗੋਰੇਵੇ ਡਾ ਅਤੇ ਈਟੂਡ ਡਾ ਦੀ ਪਾਰਕਿੰਗ ਵਿੱਚ 400 ਤੋਂ 500 ਲੋਕ ਝਗੜ ਪਏ ਸਨ ਪਰ ਵਾਇਰਲ ਹੋਈਆਂ ਵੀਡਿਓਜ਼ ਵਿਚਕਾਰ ਦੋਵੇਂ ਧਿਰਾਂ ਆਪਣੇ ਆਪਣੇ ਧੜੇ ਦੀ ਸ਼ਾਨ ਵਿਚ ਨਾਅਰੇਬਾਜ਼ੀ ਕਰਦੀਆਂ ਸੁਣੀ ਜਾ ਸਕਦੀਆਂ ਹਨ।

-PTC News

  • Share