ਮੁੱਖ ਖਬਰਾਂ

12ਵੀਂ ਬੋਰਡ ਪ੍ਰੀਖਿਆ 'ਤੇ ਸੁਪਰੀਮ ਕੋਰਟ ਦਾ ਹੁਕਮ, ਹਰ ਸੂਬਾ 31 ਜੁਲਾਈ ਤੱਕ ਨਤੀਜੇ ਕਰੇ ਐਲਾਨ

By Baljit Singh -- June 24, 2021 1:30 pm -- Updated:June 24, 2021 1:30 pm

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਰੇ ਸੂਬਾ ਬੋਰਡਾਂ ਨੂੰ ਨਿਰਦੇਸ਼ ਦਿੱਤਾ ਕਿ ਉਹ 12ਵੀਂ ਜਮਾਤ ਦੀਆਂ ਮੁਲਾਂਕਣ ਸਕੀਮਾਂ ਨੂੰ 10 ਦਿਨਾਂ ਦੇ ਅੰਦਰ ਜਾਰੀ ਕਰੇ। ਚੋਟੀ ਦੀ ਅਦਾਲਤ ਨੇ ਕਿਹਾ ਕਿ ਸਾਰੇ ਸੂਬਾ ਬੋਰਡ ਜਿਵੇਂ ਸੀਬੀਐੱਸਈ ਅਤੇ ਆਈਸੀਐੱਸਈ ਨੂੰ 31 ਜੁਲਾਈ ਤੱਕ ਨਿਰਧਾਰਤ ਸਮੇਂ ਦੇ ਅੰਦਰ ਨਤੀਜੇ ਐਲਾਨ ਕਰਨੇ ਚਾਹੀਦੇ ਹਨ। ਜਸਟਿਸ ਏਐੱਮ ਖਨਵਿਲਕਰ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੀ ਬੈਂਚ ਸੂਬਾ ਬੋਰਡਾਂ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਐਡਵੋਕੇਟ ਅਨੁਭਾ ਸਹਾਏ ਸ਼੍ਰੀਵਾਸਤਵ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ।

ਪੜੋ ਹੋਰ ਖਬਰਾਂ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਫਿਰ 50 ਹਜ਼ਾਰ ਤੋਂ ਵਧੇਰੇ ਮਾਮਲੇ, 1321 ਲੋਕਾਂ ਦੀ ਗਈ ਜਾਨ

ਆਂਧਰਾ ਪ੍ਰਦੇਸ਼ ਸਰਕਾਰ ਦੇ 12ਵੀਂ ਦੀ ਪ੍ਰੀਖਿਆ ਕਰਾਉਣ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਕਿ ਰਾਜ ਸਰਕਾਰ ਕੋਲ ਇਸ ਲਈ ਸਪੱਸ਼ਟ ਯੋਜਨਾ ਹੋਣੀ ਚਾਹੀਦੀ ਹੈ। ਅਸੀਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਕਿਵੇਂ ਖੇਡ ਸਕਦੇ ਹਾਂ? ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਬਹੁਤੇ ਬੋਰਡਾਂ ਸਮੇਤ ਸੀ ਬੀ ਐੱਸ ਈ, ਸੀ ਆਈ ਐੱਸ ਸੀ ਈ, ਯੂ ਪੀ ਬੋਰਡ, ਐੱਮ ਪੀ ਬੋਰਡ, ਰਾਜਸਥਾਨ ਬੋਰਡ, ਪੰਜਾਬ ਬੋਰਡ, ਹਰਿਆਣਾ ਬੋਰਡ, ਮਹਾਰਾਸ਼ਟਰ ਬੋਰਡ, ਗੁਜਰਾਤ ਬੋਰਡ ਕੋਰੋਨਾ ਕਾਰਨ ਆਪਣੀਆਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਚੁੱਕੇ ਹਨ। ਪਰ ਆਂਧਰਾ ਪ੍ਰਦੇਸ਼ ਸਮੇਤ ਕੁਝ ਸੂਬਾ ਬੋਰਡਾਂ ਨੇ ਅਜੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਹਨ।

ਪੜੋ ਹੋਰ ਖਬਰਾਂ: ਹੱਡੀਆਂ-ਇਮਿਊਨਿਟੀ ਲਈ ਜ਼ਰੂਰੀ ਪ੍ਰੋਟੀਨ, ਜਾਣੋ ਇਸਦੇ ਫਾਇਦੇ

ਆਂਧਰਾ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਕਰਵਾਏਗੀ ਕਿਉਂਕਿ ਸੂਬਾ ਬੋਰਡ ਦੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਕੋਈ ਭਰੋਸੇਯੋਗ ਬਦਲ ਨਹੀਂ ਹੈ। ਰਾਜ ਸਰਕਾਰ ਨੇ ਕਿਹਾ ਕਿ ਉਹ ਜੁਲਾਈ ਦੇ ਆਖਰੀ ਹਫ਼ਤੇ ਵਿਚ 12 ਵੀਂ ਜਮਾਤ ਦੀ ਪ੍ਰੀਖਿਆ ਆਯੋਜਤ ਕਰੇਗੀ ਅਤੇ ਇਸ ਸਬੰਧ ਵਿਚ ਪ੍ਰੀਖਿਆ ਦਾ ਸ਼ੈਡਿਊਲ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਸਟੇਟ ਸਟੈਂਡਿੰਗ ਕੌਂਸਲ ਮਹਿਫੂਜ਼-ਏ-ਨਾਜ਼ਕੀ ਰਾਹੀਂ ਦਾਇਰ ਇੱਕ ਹਲਫਨਾਮੇ ਵਿਚ, ਸੂਬਾ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਕੇਸ ਤੇਜ਼ੀ ਨਾਲ ਘਟ ਰਹੇ ਹਨ।

ਪੜੋ ਹੋਰ ਖਬਰਾਂ: ਪਾਕਿ : ਪੁਰਾਣੀ ਰੰਜ਼ਿਸ਼ ਕਾਰਨ ਇਕੋ ਪਰਿਵਾਰ ਦੇ 7 ਜੀਆਂ ਦਾ ਕਤਲ

ਸੂਬਾ ਸਰਕਾਰ ਨੇ ਕਿਹਾ ਕਿ 20 ਜੂਨ ਤੱਕ ਸੂਬੇ ਵਿਚ ਕੋਵਿਡ-19 ਦੇ 5,646 ਮਾਮਲੇ ਸਾਹਮਣੇ ਆਏ ਸਨ। 21 ਜੂਨ ਨੂੰ ਲਾਗ ਦੇ ਕੇਸਾਂ ਦੀ ਗਿਣਤੀ 5,541 ਅਤੇ 22 ਜੂਨ ਨੂੰ 4,169 ਸੀ। ਪਿਛਲੇ ਮਹੀਨੇ ਦੀਆਂ ਇਨ੍ਹਾਂ ਤਰੀਕਾਂ ਦੀ ਤੁਲਨਾ ਕਰੀਏ ਤਾਂ 20 ਮਈ ਨੂੰ ਇਨਫੈਕਸ਼ਨ ਦੇ 22,610, 21 ਮਈ ਨੂੰ 20,937 ਅਤੇ 22 ਮਈ ਨੂੰ 19,981 ਮਾਮਲੇ ਸਨ।

-PTC News

  • Share