Advertisment

ਮਨੀਕਰਨ ਘਾਟੀ 'ਚ ਫੱਟਿਆ ਬੱਦਲ, 6 ਲੋਕ ਲਾਪਤਾ

author-image
Pardeep Singh
Updated On
New Update
ਮਨੀਕਰਨ ਘਾਟੀ 'ਚ ਫੱਟਿਆ ਬੱਦਲ, 6 ਲੋਕ ਲਾਪਤਾ
Advertisment

ਹਿਮਾਚਲ ਪ੍ਰਦੇਸ਼:ਮਨੀਕਰਨ ਘਾਟੀ ਵਿੱਚ ਬੱਦਲ ਫਟਣ ਨਾਲ ਕੈਂਪਿੰਗ ਸਾਈਟ ਨਸ਼ਟ ਹੋ ਗਈ ਹੈ ਅਤੇ  6 ਲੋਕ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਮਨੀਕਰਨ ਨੇੜੇ ਪਾਰਵਤੀ ਨਦੀ ਦੇ ਸੱਜੇ ਕਿਨਾਰੇ ਪਲੇਸ ਚੋਜ ਵਿਖੇ ਬੱਦਲ ਫਟ ਗਿਆ। ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਪਾਰਵਤੀ ਨਦੀ ਦੇ ਪਾਰ ਪੁਲ ਨੂੰ ਵੀ ਨੁਕਸਾਨ ਪਹੁੰਚਿਆ। ਮਿਲੀ ਜਾਣਕਾਰੀ ਅਨੁਸਾਰ 6 ਲੋਕ ਲਾਪਤਾ ਹੋ ਚੁੱਕੇ। ਸਰਚ ਆਪਰੇਸ਼ਨ ਜਾਰੀ ਹੈ।








ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲੂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਸੀ। ਅਜਿਹੇ ਵਿੱਚ ਅੱਜ ਸਵੇਰੇ ਚੋਜ ਡਰੇਨ ਵਿੱਚ ਬੱਦਲ ਫੱਟ ਗਿਆ। ਬੱਦਲ ਫੱਟਣ ਕਾਰਨ ਡਰੇਨ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਹੁਣ ਤੱਕ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਪਿੰਡ ਨੂੰ ਜਾਣ ਵਾਲਾ ਇਕਲੌਤਾ ਪੁਲ ਵੀ ਇਸ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਪ੍ਰਸ਼ਾਸਨ ਨੂੰ ਬਚਾਅ 'ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਸ਼ਰਮਾ ਨੇ ਦੱਸਿਆ ਕਿ ਨਾਲੇ 'ਚ ਬੱਦਲ ਫਟਣ ਦੀ ਸੂਚਨਾ ਮਿਲੀ ਹੈ।ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਰਵਾਨਾ ਹੋ ਗਈਆਂ ਹਨ। ਸਥਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਨਦੀਆਂ-ਨਾਲਿਆਂ ਦੇ ਕੰਢੇ ਜਾਣ ਤੋਂ ਗੁਰੇਜ਼ ਕਰਨ। ਦੱਸ ਦੇਈਏ ਕਿ ਹਿਮਾਚਲ ਵਿੱਚ ਮਾਨਸੂਨ ਸ਼ੁਰੂ ਹੁੰਦੇ ਹੀ ਨੁਕਸਾਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਭਾਰੀ ਮੀਂਹ ਕਾਰਨ ਥਾਂ-ਥਾਂ 'ਤੇ ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਵਰਗੇ ਹਾਦਸੇ ਦੱਸੇ ਜਾ ਰਹੇ ਹਨ। ਐਸਡੀਐਮ ਕੁੱਲੂ ਪ੍ਰਸ਼ਾਂਤ ਸਰਸੇਕ ਨੇ ਦੱਸਿਆ ਕਿ ਬੱਦਲ ਫਟਣ ਦੀ ਸੂਚਨਾ ਮਿਲਣ ਮਗਰੋਂ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ।



ਅਪਡੇਟ ਜਾਰੀ ਹੈ...



ਇਹ ਵੀ ਪੜ੍ਹੋ:ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਅੱਜ



publive-image

-PTC News

-



latest-news punjabi-news himachal-rain-havoc cloud-burst cloudburst-in-manikaran-valley 4-people-missing %e0%a8%ae%e0%a8%a8%e0%a9%80%e0%a8%95%e0%a8%b0%e0%a8%a8-%e0%a8%98%e0%a8%be%e0%a8%9f%e0%a9%80-%e0%a8%9a-%e0%a8%ab%e0%a9%b1%e0%a8%9f%e0%a8%bf%e0%a8%86-%e0%a8%ac%e0%a9%b1%e0%a8%a6%e0%a8%b2 4-%e0%a8%b2%e0%a9%8b%e0%a8%95-%e0%a8%b2%e0%a8%be%e0%a8%aa%e0%a8%a4%e0%a8%be manikaran-valle y-4people-missing
Advertisment

Stay updated with the latest news headlines.

Follow us:
Advertisment