Advertisment

Uttarakhand Rain : ਨੈਨੀਤਾਲ 'ਚ ਫਟਿਆ ਬੱਦਲ ,ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ

author-image
Shanker Badra
Updated On
New Update
Uttarakhand Rain : ਨੈਨੀਤਾਲ 'ਚ ਫਟਿਆ ਬੱਦਲ ,ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ
Advertisment
publive-image ਦੇਹਰਾਦੂਨ : ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਬੱਦਲ ਫਟਣ ਦੀ ਇੱਕ ਘਟਨਾ ਸਾਹਮਣੇ ਆਈ ਹੈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਨੈਨੀਤਾਲ ਜ਼ਿਲ੍ਹੇ ਵਿੱਚ ਬੀਤੀ ਰਾਤ ਮੀਂਹ ਨਾਲ ਜੁੜੀਆਂ ਵੱਖ -ਵੱਖ ਘਟਨਾਵਾਂ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਬੱਦਲ ਫਟਣ ਕਾਰਨ ਮਲਬੇ ਹੇਠ ਕਈ ਲੋਕਾਂ ਦੇ ਫ਼ਸੇ ਹੋਣ ਦਾ ਖਦਸ਼ਾ ਹੈ।
Advertisment
publive-image Uttarakhand Rain : ਨੈਨੀਤਾਲ 'ਚ ਫਟਿਆ ਬੱਦਲ ,ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ। ਜ਼ਖ਼ਮੀਆਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਹੈ। ਆਫਤ ਪ੍ਰਬੰਧਨ ਵਿਭਾਗ ਦੇ ਸਕੱਤਰ ਦਾ ਕਹਿਣਾ ਹੈ ਕਿ ਨੈਨੀਤਾਲ ਅਤੇ ਊਧਮ ਸਿੰਘ ਨਗਰ ਵਿੱਚ ਚੱਲ ਰਹੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਹਵਾਈ ਸੈਨਾ ਦੇ ਹੈਲੀਕਾਪਟਰ ਤਾਇਨਾਤ ਕੀਤੇ ਜਾਣਗੇ। publive-image Uttarakhand Rain : ਨੈਨੀਤਾਲ 'ਚ ਫਟਿਆ ਬੱਦਲ ,ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦੇ ਅਨੁਸਾਰ ਰਾਮਨਗਰ-ਰਾਨੀਖੇਤ ਸੜਕ 'ਤੇ ਸਥਿਤ ਲੇਮਨ ਟ੍ਰੀ ਰਿਜੋਰਟ ਵਿੱਚ ਲਗਭਗ 100 ਲੋਕ ਫਸੇ ਹੋਏ ਸਨ। ਉਹ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਪ੍ਰਕਿਰਿਆ ਜਾਰੀ ਹੈ। ਨਦੀ ਦੇ ਓਵਰਫਲੋ ਹੋਣ ਕਾਰਨ ਕੋਸੀ ਨਦੀ ਦਾ ਪਾਣੀ ਰਿਜੋਰਟ ਵਿੱਚ ਦਾਖਲ ਹੋ ਗਿਆ, ਰਿਜੋਰਟ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। publive-image Uttarakhand Rain : ਨੈਨੀਤਾਲ 'ਚ ਫਟਿਆ ਬੱਦਲ ,ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਐਸਐਸਪੀ ਪ੍ਰੀਤੀ ਪ੍ਰਿਆਦਰਸ਼ਿਨੀ ਨੇ ਦੱਸਿਆ ਕਿ ਨੈਨੀਤਾਲ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਵਿੱਚ ਬੱਦਲ ਫਟਣ ਵਾਲੀ ਥਾਂ ਤੋਂ ਕੁਝ ਜ਼ਖ਼ਮੀਆਂ ਨੂੰ ਬਚਾਇਆ ਗਿਆ ਹੈ, ਮਲਬੇ ਹੇਠ ਦੱਬੇ ਲੋਕਾਂ ਦੀ ਅਸਲ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਨੈਨੀਤਾਲ ਝੀਲ ਦੇ ਓਵਰਫਲੋ ਹੋਣ ਕਾਰਨ ਨੈਨੀਤਾਲ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਹੈ। ਇਮਾਰਤਾਂ ਅਤੇ ਘਰਾਂ ਵਿੱਚ ਵੀ ਪਾਣੀ ਭਰਿਆ ਵੇਖਿਆ ਜਾ ਰਿਹਾ ਹੈ।ਇਸ ਖੇਤਰ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। -PTCNews publive-image-
cloudburst uttarakhand-rain uttarakhand-news nainital
Advertisment

Stay updated with the latest news headlines.

Follow us:
Advertisment