ਮੁੱਖ ਖਬਰਾਂ

ਪਾਣੀ ਦੇ ਬਿੱਲਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਕਈ ਵੱਡੇ ਐਲਾਨ , ਪੜ੍ਹੋ ਕੀ-ਕੀ ਕਿਹਾ

By Shanker Badra -- October 18, 2021 12:10 pm -- Updated:Feb 15, 2021

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਸਰਕਾਰ ਨੇ ਸ਼ਹਿਰਾਂ ਵਿਚ ਪਾਣੀ ਦੇ ਰੇਟ ਤੈਅ ਕਰਨ ਦਾ ਫੈਸਲਾ ਕੀਤਾ ਹੈ। ਹੁਣ ਸੂਬੇ 'ਚ ਪਾਣੀ ਦਾ ਬਿੱਲ 50 ਰੁਪਏ ਫਿਕਸ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹਿਰ ਦੇ ਵਾਟਰ ਵਰਕਸ ਦਾ ਬਿੱਲ ਹੁਣ ਸਰਕਾਰ ਵੱਲੋਂ ਭਰਿਆ ਜਾਵੇਗਾ।

ਪਾਣੀ ਦੇ ਬਿੱਲਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਕਈ ਵੱਡੇ ਐਲਾਨ , ਪੜ੍ਹੋ ਕੀ-ਕੀ ਕਿਹਾ

ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ 1168 ਕਰੋੜ ਪੰਚਾਇਤਾਂ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਪਾਣੀ ਵਾਲੀ ਮੋਟਰ ਦੇ ਬਿੱਲ ਮਾਫ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿ ਸ਼ਹਿਰਾਂ 'ਚ ਪਾਣੀ ਦੇ 700 ਕਰੋੜ ਰੁਪਏ ਦੇ ਬਕਾਇਆ ਬਿੱਲ ਮਾਫ਼ ਕਰਾਂਗੇ , ਯਾਨੀ ਕਿ ਪਾਣੀ ਦੇ ਸਾਰੇ ਬਿੱਲਾਂ 'ਤੇ ਕਾਟਾ ਮਾਰਿਆ ਜਾ ਰਿਹਾ ਹੈ। ਸ਼ਹਿਰਾਂ ਦੇ ਵਾਟਰ ਵਰਕਸ ਦਾ ਬਿੱਲ ਕਮੇਟੀ ਭਰੇਗੀ। ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਰੈਗੂਲਰ ਕਰਨ ਅਤੇ ਕੋਈ ਵੀ ਮੁਲਾਜ਼ਮ ਠੇਕੇ ਉੱਤੇ ਨਹੀਂ ਰੱਖਿਆ ਜਾਵੇਗਾ।

ਪਾਣੀ ਦੇ ਬਿੱਲਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਕਈ ਵੱਡੇ ਐਲਾਨ , ਪੜ੍ਹੋ ਕੀ-ਕੀ ਕਿਹਾ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਸੀ ਤੇ ਨਾ ਹੀ ਕਦੀ ਹੋਣ ਦਿਆਂਗੇ। ਮੁੱਖ ਮੰਤਰੀ ਚੰਨੀ ਨੇ ਪੰਜਾਬ 'ਚ BSF ਦਾ ਦਾਇਰਾ ਵਧਾਉਣ ਸਬੰਧੀ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਅਧਿਕਾਰਾਂ ਦਾ ਮੁੱਦਾ ਹੈ।ਉਨ੍ਹਾਂ ਕਿਹਾ ਕਿ ਜ਼ਰੂਰਤ ਮਹਿਸੂਸ ਹੋਈ ਤਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ।

ਪਾਣੀ ਦੇ ਬਿੱਲਾਂ ਸਮੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਕਈ ਵੱਡੇ ਐਲਾਨ , ਪੜ੍ਹੋ ਕੀ-ਕੀ ਕਿਹਾ

ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵੱਲ ਧਿਆਨ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਅੱਤਵਾਦ ਦਾ ਦੌਰ ਦੇਖ ਚੁੱਕਾ ਹੈ। ਸੂਬੇ 'ਚ ਭਾਈਚਾਰਾ ਖ਼ਤਮ ਨਹੀਂ ਹੋਣਾ ਚਾਹੀਦਾ ਕਿਉਂਕਿ ਏਕਤਾ ਤੇ ਅਖੰਡਤਾ ਹੀ ਸੂਬੇ ਦੀ ਖੁਸ਼ਹਾਲੀ ਤੇ ਵਿਕਾਸ ਦਾ ਪ੍ਰਤੀਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਉਹ ਵਿਰੋਧ ਕਰਨਗੇ।
-PTCNews