Thu, Apr 25, 2024
Whatsapp

ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ

Written by  Shanker Badra -- September 22nd 2021 08:54 PM
ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ

ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ

ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਕਿ ਉਹ ਤਲਵੰਡੀ ਸਾਬੋ ਬਲਾਕ ਵਿਚ ਗੁਲਾਮੀ ਸੁੰਡੀ ਦੇ ਗੰਭੀਰ ਹਮਲੇ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਹੁਕਮ ਦੇਣ। [caption id="attachment_535888" align="aligncenter" width="300"] ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ[/caption] ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੇਖੂ, ਮੀਰਜੀਆਣਾ, ਜੱਜਾਲ, ਨੱਥੇਹਾ ਤੇ ਮਲਕਾਣਾ ਪਿੰਡ ਦੇ ਸੈਂਕੜੇ ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਹਮਲੇ ਨੁੰ ਰੋਕਣ ਵਿਚ ਨਾਕਾਮ ਰਹਿਣ ’ਤੇ ਆਪਣੀ ਫਸਲ ਵਾਹ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਕੀਟਨਾਸ਼ਕ ਛਿੜਕੇ ਪਰ ਇਸਦਾ ਕੋਈ ਅਸਰ ਨਹੀਂ ਪਿਆ ਤੇ ਉਹਨਾਂ ਨੂੰ ਆਪਣੀ ਖੜ੍ਹੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। [caption id="attachment_535886" align="aligncenter" width="282"] ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ[/caption] ਸਰਦਾਰਨੀ ਬਾਦਲ ਨੇ ਕਿਹਾ ਕਿ ਪਹਿਲਾਂ ਸਮੁੱਚੀ ਤਲਵੰਡੀ ਸਾਬੋ ਪੱਟੀ ਤੇ ਨਾਲ ਲੱਗਦੇ ਗੁਆਂਢੀ ਇਲਾਕਿਆਂ ਵਿਚ ਮਾੜੇ ਮੌਸਮ ਕਾਰਨ ਨਰਮੇ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਸੀ। ਉਹਨਾਂ ਕਿਹਾ ਕਿ ਹੁਣ ਕਈ ਪਿੰਡਾਂ ਵਿਚ ਖੜ੍ਹੀ ਫਸਲ ਪ੍ਰਭਾਵਤ ਹੋਈ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੁੰ ਸੁੰਡੀ ਦੇ ਹਮਲੇ ਦਾ ਟਾਕਰਾ ਕਰਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਕੀਟਨਾਸ਼ਕਾਂ ’ਤੇ ਖਰਚਣ ਦੇ ਬਾਵਜੂਦ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। [caption id="attachment_535887" align="aligncenter" width="300"] ਮੁੱਖ ਮੰਤਰੀ ਸੁੰਡੀ ਕਰਕੇ ਨਰਮੇ ਦੇ ਹੋਏ ਨੁਕਸਾਨ ਦੇ ਜਾਇਜ਼ੇ ਲਈ ਗਿਰਦਾਵਰੀ ਦੇ ਹੁਕਮ ਦੇਣ : ਹਰਸਿਮਰਤ ਕੌਰ ਬਾਦਲ[/caption] ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਨਰਮਾ ਕਿਸਾਨਾਂ ਦੀ ਹਾਲਾਤ ਬਾਰੇ ਮੀਡੀਆ ਵਿਚ ਵਿਆਪਕ ਕਵਰੇਜ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਨਾ ਤਾਂ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਤੇ ਨਾ ਹੀ ਪ੍ਰਭਾਵਤ ਕਿਸਾਨਾਂ ਨੁੰ ਕੋਈ ਰਾਹਤ ਦਿੱਤੀ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਗਿਰਦਾਵਰੀ ਦੇ ਹੁਕਮ ਦੇਣ ਦੇ ਨਾਲ ਨਾਲ ਪ੍ਰਭਾਵਤ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਅੰਤਰਿਮ ਰਾਹ ਵਜੋਂ ਜਾਰੀ ਕਰਨ ਦੇ ਹੁਕਮ ਦੇਣ। -PTCNews


Top News view more...

Latest News view more...