ਦੇਸ਼

Gujarat Free Electricity: ਚੋਣਾਂ ਤੋਂ ਪਹਿਲਾਂ CM ਕੇਜਰੀਵਾਲ ਦਾ ਵੱਡਾ ਐਲਾਨ

By Riya Bawa -- July 21, 2022 5:08 pm -- Updated:July 21, 2022 5:12 pm

Gujarat Free Electricity: ਗੁਜਰਾਤ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਚੋਣ ਦੀ ਤਿਆਰੀ ਅਤੇ ਜਨਤਾ ਵਿਚਕਾਰ ਐਲਾਨ ਕਰਨ ਲਈ ਗੁਜਰਾਤ ਦੇ ਸੂਰਤ ਦੌਰੇ 'ਤੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ।

ਗੁਜਰਾਤ 'ਚ ਚੋਣਾਂ ਤੋਂ ਪਹਿਲਾਂ CM ਕੇਜਰੀਵਾਲ ਦਾ ਵੱਡਾ ਐਲਾਨ, 300 ਯੂਨਿਟ ਬਿਜਲੀ ਕੀਤੀ ਮੁਫ਼ਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਇਸ ਸਾਲ ਦਸੰਬਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸੱਤਾ 'ਚ ਆਉਂਦੀ ਹੈ ਤਾਂ ਗੁਜਰਾਤ ਦੇ ਸਾਰੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ।

ਗੁਜਰਾਤ 'ਚ ਚੋਣਾਂ ਤੋਂ ਪਹਿਲਾਂ CM ਕੇਜਰੀਵਾਲ ਦਾ ਵੱਡਾ ਐਲਾਨ, 300 ਯੂਨਿਟ ਬਿਜਲੀ ਕੀਤੀ ਮੁਫ਼ਤ

ਅਰਵਿੰਦ ਕੇਜਰੀਵਾਲ ਨੇ ਸੂਰਤ ਸ਼ਹਿਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ "ਅਸੀਂ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਪ੍ਰਦਾਨ ਕਰਾਂਗੇ। ਅਸੀਂ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ"। 'ਆਪ' ਦੇ ਕੌਮੀ ਕਨਵੀਨਰ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਸੂਬੇ 'ਚ ਰਾਜ ਕਰਨ ਦਾ ਮੌਕਾ ਮਿਲਿਆ ਤਾਂ 31 ਦਸੰਬਰ 2021 ਤੱਕ ਦੇ ਸਾਰੇ ਪੁਰਾਣੇ ਬਿਜਲੀ ਬਿੱਲ ਮੁਆਫ ਕਰ ਦਿੱਤੇ ਜਾਣਗੇ।

ਕੇਜਰੀਵਾਲ ਨੇ ਅੱਗੇ ਕਿਹਾ, ਗੁਜਰਾਤ 'ਚ ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ 600 ਯੂਨਿਟ ਦੋ ਮਹੀਨਿਆਂ ਦੇ ਬਿੱਲ ਵਿੱਚ ਮੁਫਤ ਉਪਲਬਧ ਹੋਵੇਗਾ। ਜਦੋਂ ਤੋਂ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਮੁਫਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ, ਉਦੋਂ ਤੋਂ ਹੀ ਭਾਜਪਾ ਇਸ ਨੂੰ ਲੈ ਕੇ 'ਆਪ' ਨੂੰ ਨਿਸ਼ਾਨਾ ਬਣਾ ਰਹੀ ਹੈ।

ਗੁਜਰਾਤ 'ਚ ਚੋਣਾਂ ਤੋਂ ਪਹਿਲਾਂ CM ਕੇਜਰੀਵਾਲ ਦਾ ਵੱਡਾ ਐਲਾਨ, 300 ਯੂਨਿਟ ਬਿਜਲੀ ਕੀਤੀ ਮੁਫ਼ਤ

ਇਹ ਵੀ ਪੜ੍ਹੋ: ਪੰਜਾਬ ਦੀ ਅਫ਼ਸਰਸ਼ਾਹੀ 'ਚ ਵੱਡਾ ਫੇਰਬਦਲ, 12 ਜ਼ਿਲ੍ਹਿਆ ਦੇ SSP ਬਦਲੇ

ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਪਲਟਵਾਰ ਕੀਤਾ ਹੈ। ਉਸ ਨੇ ਕਿਹਾ, "ਜਨਤਾ ਨੂੰ ਮੁਫਤ ਰੇਵੜੀ ਦੇਣ ਨਾਲ ਸ਼੍ਰੀਲੰਕਾ ਵਰਗੀ ਸਥਿਤੀ ਪੈਦਾ ਨਹੀਂ ਹੁੰਦੀ। ਸ਼੍ਰੀਲੰਕਾ ਵਾਲੇ ਆਪਣੇ ਦੋਸਤਾਂ ਨੂੰ ਮੁਫਤ ਰੇਵੜੀ ਦਿੰਦੇ ਸਨ। ਜੇਕਰ ਉਹ ਜਨਤਾ ਨੂੰ ਦਿੰਦੇ ਤਾਂ ਜਨਤਾ ਉਸ ਦੇ ਘਰ ਨਹੀਂ ਵੜਦੀ ਅਤੇ ਉਸ ਨੂੰ ਭਜਾਉਂਦੀ ਸੀ।

-PTC News

  • Share