Thu, Apr 25, 2024
Whatsapp

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕੋ ਮੰਚ 'ਤੇ ਮੁਹੱਈਆ ਕਰਵਾਉਣ ਲਈ ਪੰਜਾਬ ਐਮਸੇਵਾ ਮੋਬਾਈਲ ਐਪ ਕੀਤੀ ਜਾਰੀ

Written by  Shanker Badra -- January 09th 2020 03:23 PM -- Updated: January 09th 2020 03:46 PM
ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕੋ ਮੰਚ 'ਤੇ ਮੁਹੱਈਆ ਕਰਵਾਉਣ ਲਈ ਪੰਜਾਬ ਐਮਸੇਵਾ ਮੋਬਾਈਲ ਐਪ ਕੀਤੀ ਜਾਰੀ

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕੋ ਮੰਚ 'ਤੇ ਮੁਹੱਈਆ ਕਰਵਾਉਣ ਲਈ ਪੰਜਾਬ ਐਮਸੇਵਾ ਮੋਬਾਈਲ ਐਪ ਕੀਤੀ ਜਾਰੀ

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕੋ ਮੰਚ 'ਤੇ ਮੁਹੱਈਆ ਕਰਵਾਉਣ ਲਈ ਪੰਜਾਬ ਐਮਸੇਵਾ ਮੋਬਾਈਲ ਐਪ ਕੀਤੀ ਜਾਰੀ:ਚੰਡੀਗੜ੍ਹ : ਪੰਜਾਬ ਦੇ ਵਸਨੀਕਾਂ ਨੂੰ ਇਕੋ ਮੰਚ 'ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਨੇ ਵੀਰਵਾਰ ਨੂੰ ਪੰਜਾਬ ਐਮਸੇਵਾ ਮੋਬਾਈਲ ਐਪ ਜਾਰੀ ਕੀਤੀ ,ਜਿਸ ਨਾਲ ਸਾਰੇ ਸਰਕਾਰੀ ਵਿਭਾਗਾਂ ਦੀ ਸੇਵਾਵਾਂ ਹੁਣ ਸਮਾਰਟ ਫੋਨ ਉਤੇ ਇਕ ਬਟਨ ਦਬਾਇਆ ਉਪਲੱਬਧ ਹੋਣਗੀਆਂ। ਮੁੱਖ ਮੰਤਰੀ ਨੇ ਇਸ ਵਿਲੱਖਣ ਐਪ ਨੂੰ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੀਆਂ ਵੱਖੋ-ਵੱਖਰੀਆਂ ਐਪ ਦੀ ਵਰਤੋਂ ਕਰਨ ਦੀ ਬਜਾਏ ਸੂਬਾ ਵਾਸੀ ਹੁਣ ਇਕੋ ਮੋਬਾਈਲ ਐਪ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਬਿਨਾਂ ਕਿਸੇ ਮੁਸ਼ਕਲ ਤੋਂ ਹਾਸਲ ਕਰ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਨਾਗਰਿਕ ਪੱਖੀ ਡਿਜ਼ੀਟਲ ਉਦਮਾਂ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਉਂਦਿਆ ਕਿਹਾ ਕਿ ਹੁਣ ਸੂਬਾ ਵਾਸੀ ਆਪਣੇ ਨਿੱਜੀ ਦਸਤਾਵੇਜ਼ ਐਮਸੇਵਾ ਮੋਬਾਈਲ ਰਾਹੀਂ ਆਪਣੇ ਡਿਜੀਲੌਕਰ ਵਿੱਚ ਰੱਖ ਸਕਦੇ ਹਨ। ਇਹ ਮੋਬਾਈਲ ਐਪਲੀਕੇਸ਼ਨ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਐਨਡੋਰਾਇਡ ਤੇ ਆਈ.ਓ.ਐਸ. ਸਮਾਰਟ ਫੋਨਾਂ ਉਪਰ ਉਪਲੱਬਧ ਹਾਸਲ ਹੋਵੇਗੀ, ਜਿਹੜੀ ਸਬੰਧਤ ਐਪ ਸਟੋਰ ਉਤੇ ਐਮਸੇਵਾ ਪੰਜਾਬ ਖੋਜ ਕਰ ਕੇ ਡਾਊਨਲੋਡ ਕੀਤੀ ਜਾ ਸਕੇਗੀ। ਪ੍ਰਸ਼ਾਸਕੀ ਸੁਧਾਰ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਕੋ ਮੋਬਾਈਲ ਐਪ ਜ਼ਰੀਏ ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਪੰਜਾਬ ਰਾਜ ਮੰਡੀਕਰਨ ਬੋਰਡ, ਪੰਜਾਬ ਪੁਲਿਸ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਸਣੇ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ। ਮਹਾਜਨ ਨੇ ਕਿਹਾ ਕਿ ਆਪਣੀ ਡਿਜੀਟਲ ਯਾਤਰਾ 'ਤੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਇਹ ਮੋਬਾਈਲ ਐਪਲੀਕੇਸ਼ਨ ਮੰਚ ਐਟਰਪ੍ਰਾਈਜਜ਼ ਆਰਕੀਟੈਕਚਰ 'ਤੇ ਆਧਾਰਿਤ ਹੈ।ਵਿਨੀ ਮਹਾਜਨ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਪ ਦੀ ਵਰਤੋਂ ਕਰਨ ਵਾਲੇ ਨਾਗਰਿਕ ਸਬੰਧਤ ਸੇਵਾ ਸਬੰਧੀ ਅਦਾ ਕੀਤੀ ਜਾਣ ਵਾਲੀ ਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਣਗੇ। ਇਸ ਤੋਂ ਬਾਅਦ ਸੇਵਾ ਦੇ ਸਟੇਟਸ ਨੂੰ ਟਰੈਕ ਵੀ ਐਮਸੇਵਾ ਜਾਂ ਸੇਵਾ ਕੇਂਦਰ ਰਾਹੀ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਨੇੜਲੀਆਂ ਸਰਕਾਰੀ ਸੰਸਥਾਵਾਂ, ਆਪਣੇ ਸਬੰਧਤ ਪਿੰਡ/ਕਸਬੇ ਦੇ ਵਿਕਾਸ ਕੰਮਾਂ ਦੀ ਸਥਿਤੀ ਅਤੇ ਸਰਕਾਰੀ ਸੰਦੇਸ਼ ਵੀ ਹਾਸਲ ਕੀਤੇ ਜਾ ਸਕਿਆ ਕਰਨਗੇ। -PTCNews


Top News view more...

Latest News view more...