Advertisment

ਪੁੱਤਰ ਦੇ ਵਿਆਹ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਮਾਨ ਦੇ ਮਾਤਾ ਹਰਪਾਲ ਕੌਰ

author-image
Riya Bawa
New Update
ਪੁੱਤਰ ਦੇ ਵਿਆਹ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਮਾਨ ਦੇ ਮਾਤਾ ਹਰਪਾਲ ਕੌਰ
Advertisment
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਦੋ ਦਿਨ ਬਾਅਦ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਸਖ਼ਤ ਸੁਰੱਖਿਆ ਵਿਚਕਾਰ ਹਰਿਮੰਦਰ ਸਾਹਿਬ ਪਹੁੰਚੀ। ਮਾਤਾ ਹਰਪਾਲ ਕੌਰ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਫਿਰ ਗੁਰੂਘਰ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਪਰ ਉਹ ਆਪਣੇ ਬੇਟੇ ਦਾ ਵਿਆਹ ਲਈ ਧੰਨਵਾਦ ਕਰਨ ਗੁਰੂਘਰ ਪਹੁੰਚੀ ਸੀ।
Advertisment
ਪੁੱਤਰ ਦੇ ਵਿਆਹ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਮਾਨ ਦੇ ਮਾਤਾ ਹਰਪਾਲ ਕੌਰ ਸ਼ਨੀਵਾਰ ਦੁਪਹਿਰ ਨੂੰ ਹਰਿਮੰਦਰ ਸਾਹਿਬ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ। ਉਸੇ ਸਮੇਂ ਹਰਪਾਲ ਕੌਰ ਗੁਰੂਘਰ ਪਹੁੰਚੀ। ਉਸ ਦੇ ਨਾਲ ਸੁਰੱਖਿਆ ਮੁਲਾਜ਼ਮ ਵੀ ਸਨ ਪਰ ਉਹ ਗੁਰੂਘਰ ਵਿਚ ਆਮ ਵਿਅਕਤੀ ਵਾਂਗ ਪਰਿਕਰਮਾ ਕਰਦੀ ਨਜ਼ਰ ਆਈ। ਇਸ ਦੌਰਾਨ ਹਰਪਾਲ ਨੇ ਕਿਸੇ ਨਾਲ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪੁੱਤਰ ਦੇ ਵਿਆਹ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਮਾਨ ਦੇ ਮਾਤਾ ਹਰਪਾਲ ਕੌਰ ਇਹ ਵੀ ਪੜ੍ਹੋ: ਸਕਿੰਟਾਂ 'ਚ ਢਹਿਢੇਰੀ ਹੋਈ 4 ਮੰਜ਼ਿਲਾ ਇਮਾਰਤ, ਦਹਿਲਿਆ ਪੂਰਾ ਹਿਮਾਚਲ ਪ੍ਰਦੇਸ਼ ਪਰਿਕਰਮਾ ਤੋਂ ਬਾਅਦ ਪ੍ਰਸ਼ਾਦ ਛਕਿਆ ਅਤੇ ਫਿਰ ਅੰਦਰ ਚਲੀ ਗਈ। ਉਸ ਦਾ ਸਿਰਫ਼ ਇਹੀ ਕਹਿਣਾ ਸੀ ਕਿ ਉਹ ਆਪਣੇ ਪੁੱਤਰ ਦੀ ਚੰਗੀ ਜ਼ਿੰਦਗੀ ਲਈ ਅਰਦਾਸ ਕਰਨ ਆਈ ਸੀ।
Advertisment
sgpc ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੋ ਦਿਨ ਪਹਿਲਾਂ ਹੀ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਨੇ ਇਹ ਵਿਆਹ ਆਪਣੀ ਮਾਤਾ ਹਰਪਾਲ ਕੌਰ ਦੀ ਮਰਜ਼ੀ ਨਾਲ ਕਰਵਾਇਆ ਹੈ, ਜਿਸ ਤੋਂ ਬਾਅਦ ਹਰਪਾਲ ਕੌਰ ਸ਼ੁਕਰਾਨਾ ਕਰਨ ਲਈ ਸ਼ਨੀਵਾਰ ਨੂੰ ਗੁਰੂ ਚਰਨਾਂ ਵਿਚ ਪਹੁੰਚੀ। ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੁੱਤਰ ਦੇ ਵਿਆਹ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ CM ਮਾਨ ਦੇ ਮਾਤਾ ਹਰਪਾਲ ਕੌਰ publive-image -PTC News-
latest-news punjab amritsar golden-temple bhagwant-mann-marriage mother-of-cm-bhagwant-mann
Advertisment

Stay updated with the latest news headlines.

Follow us:
Advertisment