ਕਿਸਾਨ ਅੰਦੋਲਨ 'ਤੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਬਿਆਨ, ਜਥੇਬੰਦੀਆਂ ਨੇ ਬਿਆਨ 'ਤੇ ਇਤਰਾਜ ਜਤਾਇਆ

By Jagroop Kaur - February 21, 2021 1:02 pm

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਬਾਰੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਆਖਿਆ ਹੈ ਕਿ ਅੰਦੋਲਨ ਦੇ ਹੱਲ ਲਈ ਵਿਚਲਾ ਰਾਹ ਕੱਢਣਾ ਚਾਹੀਦਾ ਹੈ। ਜੇਕਰ ਖੇਤੀ ਕਾਨੂੰਨ 2 ਸਾਲ ਲਈ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਗੱਲ ਬਣ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਮਸਲਾ ਗੱਲਬਾਤ ਰਾਹੀਂ ਹੀ ਹੱਲ ਹੁੰਦਾ ਹੈ ਤੇ ਇਸ ਪਾਸੇ ਵੀ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਜੰਗ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀਆਂ MC ਚੋਣਾਂ ‘ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ

ਉਨ੍ਹਾਂ ਕਿਹਾ ਕਿ ਕਾਨੂੰਨਾਂ ਉਤੇ ਦੋ ਸਾਲ ਦੀ ਰੋਕ ਉਤੇ ਗੱਲ ਬਣ ਸਕਦੀ ਹੈ। ਉਧਰ, ਕਿਸਾਨ ਜਥੇਬੰਦੀਆਂ ਨੇ ਕੈਪਟਨ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਿਆ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਨਾਲ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅੱਗੇ ਖੇਤੀ ਕਾਨੂੰਨਾਂ ਉਤੇ ਡੇਢ ਸਾਲ ਲਈ ਰੋਕ ਲਾਉਣ ਦਾ ਪ੍ਰਸਤਾਵ ਰੱਖਿਆ ਸੀ ਜਿਸ ਨੂੰ ਜਥੇਬੰਦੀਆਂ ਨੇ ਨਕਾਰ ਦਿੱਤਾ ਸੀ।Ruldu Singh Mansa Said in Chandigarh Mahapanchayat । Kisan Andolan

ਪੜ੍ਹੋ ਹੋਰ ਖ਼ਬਰਾਂ: ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ ‘ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ

ਕਿਸਾਨਾਂ ਦਾ ਕਹਿਣਾ ਹੈ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਤੇ ਐਮਐਸਪੀ ਉਤੇ ਕਾਨੂੰਨ ਬਣੇ। ਇਸ ਤੋਂ ਘੱਟ ਕੁਝ ਵੀ ਮਨਜੂਰ ਨਹੀਂ ਹੈ। ਹੁਣ ਕੈਪਟਨ ਦੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਕੈਪਟਨ ਦੇ ਇਸ ਬਿਆਨ ਉਤੇ ਇਤਰਾਜ ਜਤਾਇਆ ਹੈ।

adv-img
adv-img