COAI ਦੀ ਅਪੀਲ, ਸੋਸ਼ਲ ਮੀਡੀਆ ਤੋਂ ਹਟਾਏ ਜਾਣ ਕੋਰੋਨਾ ਲਈ 5G ਨੂੰ ਜ਼ਿਮੇਵਾਰ ਸੰਦੇਸ਼

ਟੈਲੀਕਾਮ ਉਦਯੋਗ ਸੰਗਠਨ COAI ਨੇ ਫੇਸਬੁੱਕ, ਵਟਸਐਪ ਅਤੇ ਟਵਿਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ਤੋਂ ਕੋਵਿਡ-19 ਦੇ ਪ੍ਰਸਾਰ ਨੂੰ 5ਜੀ ਟੈਕਨਾਲੋਜੀ ਨਾਲ ਜੋੜਨ ਵਾਲੇ ਝੂਠੀਆਂ ਅਤੇ ਗੁੰਮਰਾਹਕੁਨ ਪੋਸਟਾਂ ਨੂੰ ਹਟਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ।COAI: COAI calls rumours about 5G trials spreading Covid totally false,  baseless, Telecom News, ET Telecom

Read More : ਕੋਰੋਨਾ ਨਾਲ ਪੰਜਾਬ ‘ਚ ਹੋਈਆਂ ਅੱਜ ਸਭ ਤੋਂ ਵੱਧ ਮੌਤਾਂ, 7143…

ਇਸ ਦੇ ਲਈ ਤਕੀਨੀ ਮੰਤਰੀ ਨੂੰ ਅਪੀਲ ਪਾਈ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.), ਜਿਸ ਦੇ ਮੈਂਬਰਾਂ ’ਚ ਰਿਲਾਇੰਸ, ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਸ਼ਾਮਲ ਹਨ, ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ 5ਜੀ ਨੂੰ ਜੋੜਨ ਦੇ ਦਾਅਵਿਆਂ ਨੂੰ ਬੇਬੁਨਿਆਦ ਮੰਨਿਆ ਗਿਆ ਹੈ ਕਿਉਂਕਿ ਦੇਸ਼ ’ਚ ਅਜੇ ਤਕ 5ਜੀ ਨੈੱਟਵਰਕ ਸਥਾਪਿਤ ਨਹੀਂ ਹੋਇਆ ਅਤੇ ਦੂਰਸੰਚਾਰ ਆਪਰੇਟਰਾਂ ਵੱਲੋਂ ਅਜੇ ਵੀ 5ਜੀ ਟ੍ਰਾਇਲ ਸ਼ੁਰੂ ਕਰਨੇ ਬਾਕੀ ਹਨ।COAI to appeal in SC against call drop judgment | TelecomLead

Read More : ‘ਆਸਟਰੇਲੀਆ ਦੇ ਸਕੂਲਾਂ ’ਚ ਬੱਚਿਆਂ ਨੂੰ ਕਿਰਪਾਨ ‘ਤੇ ਪਾਬੰਦੀ ਲਗਾਉਣਾ ਧਾਰਮਿਕ…

ਐੱਮ. ਈ. ਟੀ. ਆਈ. ਦੇ ਵਧੀਕ ਸੱਕਤਰ ਰਾਜਿੰਦਰ ਕੁਮਾਰ ਨੂੰ 15 ਮਈ ਨੂੰ ਇੱਕ ਪੱਤਰ ’ਚ ਸੀ. ਓ. ਏ. ਆਈ. ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਛੜ ਨੇ ਕਿਹਾ ਹੈ ਕਿ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਸੀਂ ਤੁਹਾਡੇ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਸੋਸ਼ਲ ਮੀਡੀਆ ਪਲੇਟਫਾਰਮ, ਜਿਵੇਂ ਕਿ ਫੇਸਬੁੱਕ, ਵਟਸਐਪ, ਟਵਿੱਟਰ ਆਦਿ ਨੂੰ ਇਸ ਤਰ੍ਹਾਂ ਦੀਆਂ ਸਾਰੀਆਂ ਭਰਮ ਫੈਲਾਉਣ ਵਾਲੀਆਂ ਮੁਹਿੰਮਾਂ ਨੂੰ ਪਲੇਟਫਾਰਮ ਤੋਂ ਹਟਾਉਣ ਦੇ ਹੁਕਮ ਦਿੱਤੇ। Price Of 5G Spectrum In India 30-40% Higher Than Global Rates: COAIਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਡੀਓ ਅਤੇ ਵੀਡੀਓ ਸੁਨੇਹੇ ਸਾਂਝੇ ਕਰ ਰਹੇ ਹਨ, ਜਿਨ੍ਹਾਂ ’ਚ ਦੇਸ਼ ਭਰ ’ਚ ਹੋਣ ਵਾਲੀਆਂ ਮੌਤਾਂ ਦੇ ਵਾਧੇ ਲਈ 5ਜੀ ਨੈੱਟਵਰਕ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਕਿਸੇ ਵੀ ਕੰਪਨੀ ਨੇ ਭਾਰਤ ਵਿਚ ਕਿਤੇ ਵੀ 5ਜੀ ਟੈਕਨਾਲੋਜੀ ਸਥਾਪਿਤ ਨਹੀਂ ਕੀਤੀ ਹੈ। ਵੀਡੀਓ ਸੰਦੇਸ਼ ਇਹ ਵੀ ਦਰਸਾਉਂਦੇ ਹਨ ਕਿ ਅਜਿਹੇ ਝੂਠੇ ਦਾਅਵਿਆਂ ਲਈ ਸਹਿਮਤ ਲੋਕ ਮੋਬਾਈਲ ਟਾਵਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਜਿਹੀਆਂ ਅਫਵਾਹਾਂ ਪਿਛਲੇ ਦੋ ਹਫ਼ਤਿਆਂ ਵਿੱਚ ਮੁੱਖ ਤੌਰ ’ਤੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਫੈਲੀਆਂ ਹਨ।