ਕੋਲਾ ਘੋਟਾਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ

Coal scam Case : Ex-Minister Dilip Ray gets 3-year jail 3-year jail term
ਕੋਲਾ ਘੋਟਾਲੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ 

ਕੋਲਾ ਘੋਟਾਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ:ਨਵੀਂ ਦਿੱਲੀ : ਦਿੱਲੀ ਦੀ ਇੱਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ 21 ਸਾਲ ਪੁਰਾਣੇ ਝਾਰਖੰਡ ਕੋਲਾ ਘਪਲੇ ‘ਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਘੋਟਾਲੇ ਨਾਲ ਜੁੜੇ ਦੋ ਹੋਰ ਦੋਸ਼ੀਆਂ ਨੂੰ ਵੀ ਅਦਾਲਤ ਵਲੋਂ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

Coal scam Case : Ex-Minister Dilip Ray gets 3-year jail 3-year jail term
ਕੋਲਾ ਘੋਟਾਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਮਾਲ -ਗੱਡੀਆਂ ‘ਤੇ ਲਗਾਈ ਰੋਕ ,ਕਿਸਾਨਾਂ ਵੱਲੋਂ ਸਖ਼ਤ ਨਿਖੇਧੀ

ਇਸ ਦੇ ਨਾਲ ਹੀ ਅਦਾਲਤ ਨੇ ਸਜ਼ਾ ਦੇ ਨਾਲ-ਨਾਲ ਤਿੰਨਾਂ ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦਿਲੀਪ ਰਾਇ ‘ਤੇ ਸਾਲ 1999 ‘ਚ ਝਾਰਖੰਡ ਦੇ ਗਿਰੀਡੀਹ ਬ੍ਰਹਮਡਿਹਾ ਕੋਲਾ ਖਾਨ ਅਲਾਟਮੈਂਟ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਦਾ ਝਾਰਖੰਡ ਕੋਲਾ ਬਲਾਕ ਦੀ ਅਲਾਟਮੈਂਟ ‘ਚ ਕਥਿਤ ਬੇਨਿਯਮੀਆਂ ਨਾਲ ਸਬੰਧ ਪਾਇਆ ਗਿਆ ਹੈ।

Coal scam Case : Ex-Minister Dilip Ray gets 3-year jail 3-year jail term
ਕੋਲਾ ਘੋਟਾਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ

ਇਸ ਮਾਮਲੇ ‘ਚ 6 ਅਕਤੂਬਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਨ੍ਹਾਂ ਨੂੰ ਦੋਸ਼ੀ ਸਾਬਿਤ ਕੀਤਾ ਸੀ। 14 ਅਕਤੂਬਰ ਨੂੰ ਵਿਸ਼ੇਸ਼ ਸੀਬੀਆਈ ਅਦਲਾਤ ‘ਚ ਸੀਬੀਆਈ ਤੇ ਮੁਲਜ਼ਮਾਂ ਦੇ ਵਕੀਲਾਂ ਦਰਮਿਆਨ ਬਹਿਸ ਹੋਈ ਸੀ। ਸੀਬਆਈ ਵਕੀਲ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਲਈ ਕਿਹਾ ਸੀ ਤੇ ਬਚਾਅ ਪੱਖ ਦੇ ਵਕੀਲ ਨੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਕ ਰਿਕਾਰਡ ਨਾ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਸਹੂਲਤਾਂ ਅਨੁਸਾਰ ਰਹਿਣ ਦੀ ਬੇਨਤੀ ਕੀਤੀ ਸੀ।

Coal scam Case : Ex-Minister Dilip Ray gets 3-year jail 3-year jail term
ਕੋਲਾ ਘੋਟਾਲੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰਾਇ ਨੂੰ ਤਿੰਨ ਸਾਲ ਦੀ ਸਜ਼ਾ

ਸੀਬੀਆਈ ਵਿਸ਼ੇਸ਼ ਅਦਾਲਤ ਦੇ ਜੱਜ ਭਰਤ ਪਰਾਸ਼ਰ ਨੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਫ਼ੈਸਲੇ ਨੂੰ ਸੁਰੱਖਿਅਤ ਰੱਖਦਿਆਂ ਅੱਜ ਕੋਰਟ ‘ਚ ਹਾਜ਼ਰ ਹੋਣ ਲਈ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਅਦਾਲਤ ਨੇ ਅੱਜ ਆਪਣਾ ਫ਼ੈਸਲਾ ਸੁਣਾਇਆ ਹੈ। ਦੱਸ ਦਈਏ ਕਿ ਦਿਲੀਪ ਰਾਇ ਅਟਲ ਬਿਹਾਰੀ ਵਾਜਪਾਈ ਸਰਕਾਰ ‘ਚ ਕੋਲਾ ਰਾਜ ਮੰਤਰੀ ਸਨ।
-PTCNews