ਕੋਕਾ ਕੋਲਾ’ ਨੂੰ ਗ਼ਲਤ ਬ੍ਰਾਂਡਿੰਗ ਮਾਮਲੇ ‘ਚ 3 ਲੱਖ ਰੁਪਏ ਦਾ ਹੋਇਆ ਜ਼ੁਰਮਾਨਾ

Coca Cola Misbranding Case 3 lacs fine

ਕੋਕਾ ਕੋਲਾ’ ਨੂੰ ਗ਼ਲਤ ਬ੍ਰਾਂਡਿੰਗ ਮਾਮਲੇ ‘ਚ 3 ਲੱਖ ਰੁਪਏ ਦਾ ਹੋਇਆ ਜ਼ੁਰਮਾਨਾ:ਜੰਮੂ-ਕਸ਼ਮੀਰ ਦੀ ਸਥਾਨਕ ਅਦਾਲਤ ਨੇ ਗ਼ਲਤ ਬ੍ਰਾਂਡਿੰਗ ਦੇ ਮਾਮਲੇ ਵਿੱਚ ‘ਹਿੰਦੁਸਤਾਨ ਕੋਕਾ ਕੋਲਾ ਬੇਵਰੇਜ਼ ਪ੍ਰਾਈਵੇਟ ਲਿਮਟਡ’ ਨੂੰ ਤਿੰਨ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।ਕੰਪਨੀ ਵਿਰੁੱਧ ਖੁਰਾਕ ਸੁਰੱਖਿਆ ਵਿਭਾਗ ਨੇ ਪਟੀਸ਼ਨ ਦਾਖ਼ਲ ਕੀਤੀ ਸੀ।

ਖੁਰਾਕ ਸੁਰੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ ਉਨ੍ਹਾਂ ਦੀ ਟੀਮ ਵੱਲੋਂ ‘ਹਿੰਦੁਸਤਾਨ ਕੋਕਾ ਕੋਲਾ ਬੇਵਰੇਜ਼ ਪ੍ਰਾਈਵੇਟ ਲਿਮਟਡ’ ਦੀ ਯੂਨਿਟ ਦਾ ਨਿਰੱਖਣ ਕੀਤਾ ਗਿਆ ਸੀ।

ਇਸ ਦੌਰਾਨ ਟੀਮ ਨੇ ਜਾਂਚ ਲਈ ਨਮੂਨੇ ਲਏ ਸੀ।ਜਿਸ ਵਿੱਚ ਕੰਪਨੀ ਗ਼ਲਤ ਬ੍ਰਾਂਡਿੰਗ ਕਰਨ ਦੀ ਦੋਸ਼ੀ ਪਾਈ ਗਈ ਹੈ।ਜਾਂਚ ਦੇ ਆਧਾਰ ਉੱਤੇ ਵਿਭਾਗ ਨੇ ਅਦਾਲਤ ਵਿੱਚ ਕੰਪਨੀ ਵਿਰੁੱਧ ਮਾਮਲਾ ਦਰਜ ਕੀਤਾ ਸੀ।
-PTCNews