Advertisment

ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ

author-image
Jashan A
Updated On
New Update
ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ
Advertisment
ਪੰਜਾਬ 'ਚ ਹੱਡ-ਚੀਰਵੀਂ ਠੰਡ ਦਾ ਕਹਿਰ, ਤਰਨਤਾਰਨ 'ਚ 1 ਵਿਅਕਤੀ ਦੀ ਮੌਤ,ਤਰਨਤਾਰਨ: ਪਿਛਲੇ ਕਈ ਦਿਨਾਂ ਤੋ ਪੈ ਰਹੀ ਹੱਡ ਕੰਬਾਊ ਠੰਡ ਨੇ ਆਮ ਆਦਮੀ ਦਾ ਜਿਉਣਾ ਮੁਸ਼ਕਿਲ ਕਰ ਰੱਖਿਆ ਹੈ।ਆਮ ਲੋਕ ਸਰਦੀ ਤੋ ਬਚਣ ਲਈ ਬਜਾਰਾਂ ਅਤੇ ਸੜਕਾਂ 'ਤੇ ਅੱਗ ਸੇਕਦੇ ਦੇਖੇ ਜਾ ਰਹੇ ਹਨ। ਭਿਅਨਕ ਸਰਦੀ ਬੇਘਰਿਆਂ ਲਈ ਜਾਨ ਲੇਵਾ ਸਾਬਤ ਹੋ ਰਹੀ ਹੈ, ਜਿਸ ਦੀ ਮਿਸਾਲ ਤਰਨ ਤਾਰਨ ਦੇ ਪਿੰਡ ਬਾਲੇਚੱਕ ਵਿਖੇ ਮਿਲਦੀ ਹੈ। Coldਜਿਥੇ ਇੱਕ ਭਿਖਾਰੀ ਦੀ ਲਾਸ਼ ਪੁਲਿਸ ਨੂੰ ਖੁੱਲੇ ਆਸਮਾਨ ਥੱਲੇ ਲਵਾਰਸ ਹਾਲਤ ਵਿੱਚ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਲਵਾਰਸ ਹਾਲਤ 'ਚ ਉਹਨਾਂ ਨੂੰ ਮਿਲੀ ਹੈ। ਹੋਰ ਪੜ੍ਹੋ: ਨਸ਼ੇ ਦਾ ਕਹਿਰ: ਅੰਮ੍ਰਿਤਸਰ 'ਚ ਇਸ "ਆਪ" ਨੇਤਾ ਦੇ ਪੁੱਤਰ ਦੀ ਲਾਸ਼ ਮਿਲੀ, ਡਰੱਗ ਓਵਰਡੋਜ਼ ਹੋ ਸਕਦਾ ਹੈ ਕਾਰਨ Coldਜਿਸ ਦੀ ਮੌਤ ਠੰਡ ਕਾਰਨ ਹੋਈ ਜਾਪਦੀ ਹੈ, ਉਹਨਾਂ ਦੱਸਿਆਂ ਕਿ ਪੁਲਿਸ ਧਾਰਾ 174 ਤਹਿਤ ਮਾਮਲਾ ਦਰਜ ਕਰ ਇਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTC News-
punjab-news punjabi-news tarn-taran cold-wave-in-punjab
Advertisment

Stay updated with the latest news headlines.

Follow us:
Advertisment