ਮੁੱਖ ਖਬਰਾਂ

ਪਹਾੜਾਂ ‘ਚ ਹੋਈ ਬਰਫਬਾਰੀ, ਇਨਾਂ ਸੂਬਿਆਂ ‘ਚ ਅਗਲੇ 3-4 ਦਿਨਾਂ ਤਕ ਹੋ ਸਕਦੀ ਬਾਰਸ਼

By Riya Bawa -- October 26, 2021 10:10 am -- Updated:Feb 15, 2021

Weather Update: ਦੇਸ਼ ਵਿਚ ਵੱਖ ਵੱਖ ਸੂਬਿਆਂ ਵਿਚ ਭਾਰੀ ਬਰਸਾਤ ਹੋ ਰਹੀ ਹੈ। ਬੇਮੌਸਮੀ ਬਰਸਾਤ ਦੇ ਕਰਕੇ ਫ਼ਸਲਾਂ ਖਰਾਬ ਹੋ ਗਈ ਹੈ। ਇਸ ਦੇ ਚਲਦੇ ਮੌਸਮ ‘ਚ ਹੋ ਰਹੇ ਬਦਲਾਅ ਨੇ ਇਨੀਂ ਦਿਨੀਂ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੈ। ਬਰਸਾਤ ਹੋਣ ਕਰਕੇ ਦਿੱਲੀ, ਮਹਾਰਾਸ਼ਟਰ ਸਮੇਤ ਕਈ ਸੂਬਿਆਂ ਦੇ ਵੱਖ-ਵੱਖ ਜ਼ਿਲਿਆਂ ‘ਚ ਸਵੇਰੇ ਤੇ ਸ਼ਾਮ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ।

Heavy rainfall to continue in Delhi-NCR and Punjab

ਹਾਲਾਂਕਿ ਦੁਪਹਿਰ ‘ਚ ਗਰਮੀ ਪੈਣ ਲੱਗਦੀ ਹੈ। ਦਰਅਸਲ, ਦੇਸ਼ ਦੇ ਜਿਆਦਾਤਰ ਹਿੱਸਿਆਂ ‘ਚ ਮਾਨਸੂਨ ਨੇ ਵਿਦਾਈ ਲੈ ਲਈ ਹੈ। ਅਜਿਹੇ ‘ਚ ਕਈ ਸੂਬਿਆਂ ‘ਚ ਲੋਕ ਠੰਡ ਮਹਿਸੂਸ ਕਰ ਪਾ ਰਹੇ ਹਨ। ਮਾਨਸੂਨ ਦੀ ਵਿਦਾਈ ਨਾਲ ਲੋਕਾਂ ਨੇ ਰਾਹਤ ਦਾ ਸਾਹ ਤਾਂ ਲਿਆ ਹੈ ਪਰ ਅਜੇ ਵੀ ਕਈ ਸੂਬਿਆਂ ‘ਚ ਕੁਝ ਦਿਨਾਂ ਤਕ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3-4 ਦਿਨਾਂ ਦੌਰਾਨ ਦੇਸ਼ ਦੇ ਕਈ ਖੇਤਰਾਂ ‘ਚ ਭਾਰੀ ਬਾਰਸ਼ ਹੋ ਸਕਦੀ ਹੈ।

ਇਸ ਦਰਮਿਆਨ ਮੌਸਮ ਵਿਭਾਗ ਨੇ ਆਪਣੀ ਨਵੀਂ ਭਵਿੱਖਬਾਣੀ ‘ਚ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਕੁਝ ਖੇਤਰਾਂ ‘ਚ ਗੜੇ ਵੀ ਪੈ ਸਕਦੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ, ਅਗਲੇ 5 ਦਿਨਾਂ ਦੌਰਾਨ ਕੇਰਲ, ਤਾਮਿਲਨਾਡੂ ਤੇ ਦੱਖਣੀ ਅੰਦਰੂਨੀ ਕਰਨਾਟਕ ‘ਚ ਵੱਖ-ਵੱਖ ਸਥਾਨਾਂ ‘ਤੇ ਭਾਰੀ ਬਾਰਸ਼ ਜਾਂ ਹਲਕੀ ਤੋਂ ਮੱਧ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਸ਼ਮੀਰ 'ਚ ਜਿੱਥੇ ਅਨੰਤਨਾਗ ਜ਼ਿਲੇ 'ਚ ਬਰਫਬਾਰੀ 'ਚ ਫਸੇ ਦੋ ਲੋਕਾਂ ਦੀ ਮੌਤ ਹੋ ਗਈ।

-PTC News