ਦੇਸ਼- ਵਿਦੇਸ਼

ਉੱਤਰਾਖੰਡ ਲਈ ਕੇਜਰੀਵਾਲ ਨੇ ਐਲਾਨਿਆ ਮੁੱਖ ਮੰਤਰੀ ਚਿਹਰਾ

By Riya Bawa -- August 17, 2021 4:43 pm -- Updated:August 17, 2021 4:54 pm

ਨਵੀਂ ਦਿੱਲੀ: ਅਗਲੇ ਸਾਲ ਉੱਤਰਾਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਸੇਵਾਮੁਕਤ ਕਰਨਲ ਅਜੇ ਕੋਠਿਆਲ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ। ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਹਰਾਦੂਨ ਵਿੱਚ ਪਾਰਟੀ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕੀਤਾ ਹੈ ।

Colonel (retd) Ajay Kothiyal to be AAP's Uttarakhand CM candidate: Arvind Kejriwal

ਉੱਤਰਾਖੰਡ ਦੇ ਦੇਹਰਾਦੂਨ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ, "ਅਜੇ ਕੋਠਿਆਲ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਅਹੁਦਾ ਦਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ। ਇਹ ਉਹ ਵਿਅਕਤੀ ਹੈ, ਜਿਸ ਨੇ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਪਾਕਿਸਤਾਨ ਤੇ ਅੱਤਵਾਦੀਆਂ ਦਾ ਸਾਹਮਣਾ ਕੀਤਾ। ਉੱਤਰਾਖੰਡ ਦੇ ਲੋਕਾਂ ਨੂੰ ਅਜਿਹੇ ਦੇਸ਼ ਭਗਤਾਂ ਦੀ ਲੋੜ ਹੈ।"

ਅਰਵਿੰਦ ਕੇਜਰੀਵਾਲ ਨੇ ਕਿਹਾ, "ਉੱਤਰਾਖੰਡ ਨੂੰ ਵਿਸ਼ਵ ਦੇ ਹਿੰਦੂਆਂ ਦੀ ਅਧਿਆਤਮਕ ਰਾਜਧਾਨੀ ਬਣਾਇਆ ਜਾਵੇਗਾ। ਜੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਆਉਣ ਵਾਲੇ ਲੋਕਾਂ ਦੀ ਗਿਣਤੀ ਨਾਲੋਂ 10 ਗੁਣਾ ਜ਼ਿਆਦਾ ਲੋਕ ਮਿਲਣ ਆਉਣਗੇ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਦਿੱਲੀ ਦੇਸ਼ ਦੀ ਪ੍ਰਸ਼ਾਸਕੀ ਰਾਜਧਾਨੀ ਹੋਵੇਗੀ, ਉਤਰਾਖੰਡ ਵਿਸ਼ਵ ਦੇ ਹਿੰਦੂਆਂ ਦੀ ਅਧਿਆਤਮਕ ਰਾਜਧਾਨੀ ਹੋਵੇਗੀ।"

Arvind Kejriwal announces Ajay Kothiyal as AAP's Uttarakhand CM candidate: Here's all you need to know about the Indian Army veteran

ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਦੇਹਰਾਦੂਨ ਆਏ ਸਨ, ਉਨ੍ਹਾਂ ਨੇ ਉੱਤਰਾਖੰਡ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ, ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਕੋਈ ਵੱਡਾ ਚੋਣ ਐਲਾਨ ਕਰ ਸਕਦੇ ਹਨ। ਕਰਨਲ ਅਜੇ ਕੋਠਿਆਲ ਫ਼ੌਜ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦਾ ਜਨਮ 26 ਫਰਵਰੀ 1968 ਨੂੰ ਗੁਰਦਾਸਪੁਰ ਵਿੱਚ ਹੋਇਆ ਸੀ। ਉਹ ਦੋ ਵਾਰ ਐਵਰੈਸਟ ਜੇਤੂ ਹੈ। ਉਨ੍ਹਾਂ ਨੇ ਐਵਰੈਸਟ ਮੁਹਿੰਮ ਦੀ ਅਗਵਾਈ ਕੀਤੀ।

-PTCNews

  • Share