Fri, Apr 26, 2024
Whatsapp

ਗਲਵਾਨ ਘਾਟੀ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਮਹਾਵੀਰ ਚੱਕਰ ਨਾਲ ਸਨਮਾਨਿਤ

Written by  Riya Bawa -- November 23rd 2021 11:44 AM
ਗਲਵਾਨ ਘਾਟੀ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਮਹਾਵੀਰ ਚੱਕਰ ਨਾਲ ਸਨਮਾਨਿਤ

ਗਲਵਾਨ ਘਾਟੀ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਮਹਾਵੀਰ ਚੱਕਰ ਨਾਲ ਸਨਮਾਨਿਤ

Galwan valley clash: ਕਰਨਲ ਸੰਤੋਸ਼ ਬਾਬੂ, ਜੋ ਲੱਦਾਖ ਦੀ ਗਲਵਾਨ ਘਾਟੀ ਵਿੱਚ ਆਪ੍ਰੇਸ਼ਨ ਸਨੋ ਲੀਪਰਡ ਦੌਰਾਨ ਚੀਨੀ ਸੈਨਿਕਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ, ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਮਾਂ ਅਤੇ ਪਤਨੀ ਨੂੰ ਇਹ ਪੁਰਸਕਾਰ ਦਿੱਤਾ। ਇਸ ਦੇ ਨਾਲ ਹੀ ਆਪ੍ਰੇਸ਼ਨ ਸਨੋ ਲੀਪਰਡ ਵਿੱਚ ਸ਼ਾਮਲ ਨਾਇਬ ਸੂਬੇਦਾਰ ਨੁਦੂਰਾਮ ਸੋਰੇਨ, ਹੌਲਦਾਰ ਕੇ ਪਿਲਾਨੀ, ਨਾਇਕ ਦੀਪਕ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਨੂੰ ਵੀ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। Colonel Santhosh Babu last rites to be held in Suryapet tomorrow ਮੂਲ ਰੂਪ ਵਿੱਚ ਹੈਦਰਾਬਾਦ ਦੇ ਰਹਿਣ ਵਾਲੇ, ਸ਼ਹੀਦ ਕਰਨਲ ਸੰਤੋਸ਼ ਬਾਬੂ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਸਨ। ਦੂਜੇ ਪਾਸੇ ਨਾਇਬ ਸੂਬੇਦਾਰ ਨੁਦੂਰਾਮ ਸੋਰੇਨ ਨੂੰ ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਚੀਨੀ ਫੌਜ ਵੱਲੋਂ ਓਪਰੇਸ਼ਨ ਸਨੋ ਲੀਓਪਾਰਡ ਵਿੱਚ ਕੀਤੇ ਗਏ ਘਿਨਾਉਣੇ ਹਮਲੇ ਵਿਰੁੱਧ ਉਨ੍ਹਾਂ ਦੀ ਬਹਾਦਰੀ ਭਰੀ ਕਾਰਵਾਈ ਲਈ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਪਤਨੀ ਨੂੰ ਇਹ ਪੁਰਸਕਾਰ ਦਿੱਤਾ। Santosh Babu, Martyred in Galwan Clash, Named for Maha Vir Chakra ਦਰਅਸਲ 15 ਜੂਨ ਨੂੰ ਚੀਨੀ ਸੈਨਿਕਾਂ ਦੀ ਘੁਸਪੈਠ ਨੂੰ ਰੋਕਣ ਲਈ ਹੋਈ ਝੜਪ ਦੌਰਾਨ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਮਹਾਵੀਰ ਚੱਕਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ। ਸ਼ਹੀਦ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਕਰਨਲ ਸੰਤੋਸ਼ ਬਾਬੂ ਨੇ ਸ਼ਹੀਦ ਹੋਣ ਤੋਂ ਪਹਿਲਾਂ ਚੀਨੀ ਫੌਜ ਨਾਲ ਸ਼ਾਂਤੀ ਸਥਾਪਤ ਕਰਨ ਲਈ ਕਈ ਦੌਰ ਦੀ ਗੱਲਬਾਤ ਕੀਤੀ ਸੀ। ਇਸ ਦੇ ਨਾਲ ਹੀ ਗਲਵਾਨ ਘਾਟੀ ਵਿੱਚ ਆਪ੍ਰੇਸ਼ਨ ਸਨੋ-ਲੀਪਰਡ ਦੌਰਾਨ ਚੀਨੀ ਫੌਜ ਨਾਲ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਚਾਰ ਹੋਰ ਸੈਨਿਕਾਂ ਨੂੰ ਵੀ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। Telangana Army Colonel killed in a violent clash with Chinese troops at  Galwan valley -PTC News


Top News view more...

Latest News view more...