ਮੁੱਖ ਖਬਰਾਂ

Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

By Shanker Badra -- November 23, 2020 10:05 am

Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ:ਮੁੰਬਈ : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਮੁਸ਼ਕਿਲਾਂ ਵਿਚ ਘਿਰਦੇ ਨਜ਼ਰ ਜਾ ਰਹੇ ਹਨ। ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਵਣਾਈ ਹੋਵੇਗੀ ,ਜਿਸ ਤੋਂ ਬਾਅਦ ਸਾਫ਼ ਹੋਵੇਗਾ ਕਿ ਉਨ੍ਹਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਅਦਾਲਤ ਰੱਦ ਕਰਦੀ ਹੈ।

Comedian Bharti Singh and her husband's bail plea will be heard today in Drug probe Case Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਦਰਅਸਲ 'ਚ Comedian Bharti Singh ਤੇ Haarsh Limbachiyaa ਦੇ ਘਰ ਸ਼ਨੀਵਾਰ ਨੂੰ ਐੱਨ.ਸੀ.ਬੀ. ਨੇ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਨ.ਸੀ.ਬੀ. ਵੱਲੋਂਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਐਤਵਾਰ ਨੂੰ ਕਿਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਯਾਨੀਕਿ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

Comedian Bharti Singh and her husband's bail plea will be heard today in Drug probe Case Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਹਾਲਾਂਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਵੱਲੋਂਜ਼ਮਾਨਤਲਈ ਪਟੀਸ਼ਨ ਦਾਇਰ ਕੀਤੀ ਹੈ ,ਜਿਸ 'ਤੇ ਅੱਜ ਸੁਣਵਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਿੰਘ ਨੂੰ ਕਲਿਆਣ ਜੇਲ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਉਥੇ ਹੀ ਹਰਸ਼ ਨੂੰ ਟਲੋਜਾ ਜੇਲ੍ਹ ਵਿਚ ਰੱਖਿਆ ਗਿਆ ਹੈ। ਅੱਜ ਦੋਵਾਂ ਦੀ ਜ਼ਮਾਨਤ ਅਰਜੀ 'ਤੇ ਸੁਣਵਾਈ ਹੋਵੇਗੀ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਭਾਰਤੀ ਤੇ ਹਰਸ਼ ਨੂੰ ਅੱਗੇ ਰਾਹਤ ਮਿਲੇਗੀ ਜਾਂ ਨਹੀਂ।

Comedian Bharti Singh and her husband's bail plea will be heard today in Drug probe Case Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਦੱਸ ਦਈਏ ਕਿ ਐਨ.ਸੀ.ਬੀ. ਵੱਲੋਂ 21 ਨਵੰਬਰ ਨੂੰ ਭਾਰਤੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਐਨ.ਸੀ.ਬੀ. ਵੱਲੋਂ ਹਰਸ਼ ਨੂੰ ਉਸ ਦੇ ਘਰੋਂ 86.5 ਗ੍ਰਾਮ ਗਾਂਜਾ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਖ਼ਬਰਾਂ ਮੁਤਾਬਕ ਹਰਸ਼ ਅਤੇ ਭਾਰਤੀ ਦੋਵਾਂ ਨੇ ਆਪਣੇ ਦਫ਼ਤਰ ਅਤੇ ਘਰ ਵਿਚ ਛਾਪੇਮਾਰੀ ਕਰਨ ਤੋਂ ਬਾਅਦ ਨਸ਼ਿਆਂ ਦਾ ਸੇਵਨ ਕਰਨਾ ਸਵੀਕਾਰ ਕੀਤਾ ਹੈ।ਐੱਨ.ਸੀ.ਬੀ. ਵੱਲੋਂ ਭਾਰਤੀ ਦੇ ਉਪਨਗਰੀ ਅੰਧੇਰੀ ਸਥਿਤ ਘਰ ਦੀ ਤਲਾਸ਼ੀ ਲਈ ਗਈ ਸੀ।

Comedian Bharti Singh and her husband's bail plea will be heard today in Drug probe Case Drugs Case : ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ

ਦੱਸਣਯੋਗ ਹੈ ਕਿਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਨਾਲ ਜੁੜੇ ਲੋਕਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਐਨਸੀਬੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਦਾਕਾਰ ਅਰਜੁਨ ਰਾਮਪਾਲ ਅਤੇ ਫਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੇ ਘਰ ਵੀਡਰੱਗ ਦੀ ਜਾਂਚ ਦੇ ਸਬੰਧ ਵਿੱਚ ਛਾਪਾ ਮਾਰਿਆ ਸੀ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋਵੱਲੋਂ ਫ਼ਿਲਮ ਜਗਤ ਵਿਚ ਨਸ਼ੇ ਦੀ ਸਪਲਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵਟਸਐਪ ਸੁਨੇਹਿਆਂ ਵਿਚ ਇਨ੍ਹਾਂ ਦਾ ਜ਼ਿਕਰ ਸੀ।

Bharti Singh, Haarsh Limbachiyaa , Comedian Bharti Singh ,Drug probe Case

-PTCNews

  • Share