Sat, Apr 20, 2024
Whatsapp

Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ

Written by  Shanker Badra -- November 21st 2020 01:01 PM -- Updated: November 21st 2020 03:08 PM
Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ

Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ

Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ: ਮੁੰਬਈ : ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਲਗਾਤਾਰ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਘਰਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ।ਇਸ ਕੜੀ ਵਿਚ ਐਨਸੀਬੀ ਦੀ ਟੀਮ ਨੇ ਸ਼ਨੀਵਾਰ ਨੂੰ ਇਕ ਮਸ਼ਹੂਰ ਔਰਤ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਹੈ। [caption id="attachment_451087" align="aligncenter" width="700"]Comedian Bharti Singh NCB raids her and Haarsh Limbachiyaa's house in Mumbai Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ[/caption] ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਡਰੱਗ ਮਾਮਲੇ 'ਚ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਮੁੰਬਈ ਸਥਿਤ ਘਰ 'ਚ ਛਾਪੇਮਾਰੀ ਕੀਤੀ ਹੈ। ਭਾਰਤੀ ਸਿੰਘ ਦੇ ਨਾਲ ਉਸ ਦੇ ਪਤੀ ਹਰਸ਼ ਨੂੰ ਵੀ ਸੰਮਨ ਜਾਰੀ ਕੀਤੇ ਹਨ। ਇਹ ਵੀ ਪੜ੍ਹੋ  : ਮਾਹਿਲਪੁਰ ਦੇ ਪਿੰਡ ਖੇੜਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਗਏ ਖ਼ਾਲਿਸਤਾਨ ਪੱਖੀ ਨਾਅਰੇ [caption id="attachment_451086" align="aligncenter" width="561"]Comedian Bharti Singh NCB raids her and Haarsh Limbachiyaa's house in Mumbai Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ[/caption] ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਫ਼ੜੇ ਗਏ ਡਰੱਗ ਪੈਡਲਰ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਇਹ ਕਾਰਵਾਈ ਹੋਈ ਹੈ। ਜਿਸ ਸਮੇਂ ਐਨਸੀਬੀ ਦੀ ਟੀਮ ਨੇ ਇਹ ਕਾਰਵਾਈ ਕੀਤੀ, ਉਸ ਸਮੇਂ ਭਾਰਤੀ ਸਿੰਘ ਅਤੇ ਉਸ ਦਾ ਪਤੀ ਹਰਸ਼ ਘਰ ਵਿੱਚ ਮੌਜੂਦ ਸਨ। ਭਾਰਤੀ ਸਿੰਘ ਦੇ ਘਰ ਦੇ ਨਾਲ ਨਾਲ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਵਿਚ ਵੱਖ -ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। [caption id="attachment_451088" align="aligncenter" width="700"]Comedian Bharti Singh NCB raids her and Haarsh Limbachiyaa's house in Mumbai Drugs Case : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ, ਸੰਮਨ ਜਾਰੀ[/caption] ਦੱਸ ਦੇਈਏ ਕਿ ਐਨਸੀਬੀ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਨਾਲ ਜੁੜੇ ਲੋਕਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਐਨਸੀਬੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਦਾਕਾਰ ਅਰਜੁਨ ਰਾਮਪਾਲ ਅਤੇ ਫਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੇ ਘਰ ਵੀਡਰੱਗ ਦੀ ਜਾਂਚ ਦੇ ਸਬੰਧ ਵਿੱਚ ਛਾਪਾ ਮਾਰਿਆ ਸੀ। -PTCNews


Top News view more...

Latest News view more...