ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ -ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ ,ਘਰ ਆਈ ਨੰਨ੍ਹੀ ਪਰੀ

Comedian Kapil Sharma and Ginni Chatrath blessed with baby girl
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ - ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ , ਘਰ ਆਈ ਨੰਨ੍ਹੀ ਪਰੀ   

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ – ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ ,ਘਰ ਆਈ ਨੰਨ੍ਹੀ ਪਰੀ:ਮੁੰਬਈ : ਦਿ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਤੇ ਕਾਮੇਡੀਅਨ ਕਪਿਲ ਸ਼ਰਮਾ ਪਾਪਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਅੱਜ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਕਪਿਲ ਸ਼ਰਮਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।ਖ਼ਬਰ ਆਉਂਦੇ ਹੀ ਕਪਿਲ ਨੂੰ ਵਧਾਈਆਂ ਮਿਲਣਈਆਂ ਸ਼ੁਰੂ ਹੋ ਗਈਆਂ।

Comedian Kapil Sharma and Ginni Chatrath blessed with baby girl
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ – ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ , ਘਰ ਆਈ ਨੰਨ੍ਹੀ ਪਰੀ

ਕਪਿਲ ਨੂੰ ਇਹ ਸਭ ਤੋਂ ਖੂਬਸੂਰਤ ਤੋਹਫ਼ਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਮਿਲਿਆ ਹੈ। ਗਿੰਨੀ ਨੇ 10 ਦਸੰਬਰ ਨੂੰ ਇਕ ਬੇਟੀ ਨੂੰ ਜਨਮ ਦਿੱਤਾ ਹੈ ,ਜਦਕਿ ਕਪਿਲ ਅਤੇ ਗਿੰਨੀ ਦਾ ਵਿਆਹ 12 ਦਸੰਬਰ, 2018 ਨੂੰ ਹੋਇਆ ਸੀ। ਕਪਿਲ ਨੇ ਮੰਗਲਵਾਰ ਸਵੇਰੇ ਲੱਗਭਗ 5 ਵਜੇ ਟਵੀਟ ਕਰ ਕੇ ਲਿਖਿਆ- ਬੇਬੀ ਗਰਲ ਦਾ ਜਨਮ ਹੋਇਆ ਹੈ। ਤੁਹਾਡਾ ਅਸ਼ੀਰਵਾਦ ਚਾਹੀਦਾ ਹੈ। ਜੈ ਮਾਤਾ ਦੀ।

Comedian Kapil Sharma and Ginni Chatrath blessed with baby girl
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ – ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ , ਘਰ ਆਈ ਨੰਨ੍ਹੀ ਪਰੀ

ਇਸ ਦੌਰਾਨ ਕਪਿਲ ਦੇ ਪਾਪਾ ਬਣਨ ‘ਤੇ ਸਭ ਤੋਂ ਪਹਿਲਾਂ ਗੁਰੂ ਰੰਧਾਵਾ ਨੇ ਵਧਾਈ ਦਿੱਤੀ। ਉਨ੍ਹਾਂ ਲਿਖਿਆ ਭਾਅਜੀ ਵਧਾਈ ਹੋਵੇ। ਹੁਣ ਮੈਂ ਅਧਿਕਾਰਤ ਤੌਰ ‘ਤੇ ਚਾਚਾ ਬਣ ਗਿਆ ਹਾਂ। ਕੀਕੂ ਸ਼ਾਰਦਾ ਨੇ ਵਧਾਈ ਦਿੰਦਿਆਂ ਲਿਖਿਆ ਕਿ ਬੇਹੱਦ ਖੁਸ਼ ਹਾਂ। ਬੱਚੇ ਦਾ ਸਵਾਗਤ ਹੈ। ਅਦਾਕਾਰਾ ਰਕੁਲ ਪ੍ਰੀਤ ਨੇ ਕਪਿਲ ਨੂੰ ਵਧਾਈ ਦਿੱਤੀ। ਭੁਵਨ ਬਾਮ ਨੇ ਲਿਖਿਆ-ਭਰਾ ਜੀ ਵਧਾਈ ਹੋਵੇ।

Comedian Kapil Sharma and Ginni Chatrath blessed with baby girl
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ – ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ , ਘਰ ਆਈ ਨੰਨ੍ਹੀ ਪਰੀ

ਦੱਸ ਦੇਈਏ ਕਿ ਕਪਿਲ ਤੇ ਗਿੰਨੀ ਦਾ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਜਲੰਧਰ ‘ਚ ਹੋਇਆ ਸੀ। ਕਪਿਲ ਤੇ ਗਿੰਨੀ ਕਾਲਜ ਵੇਲੇ ਤੋਂ ਇਕ-ਦੂਸਰੇ ਨੂੰ ਜਾਣਦੇ ਹਨ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਆਉਣ ਵਾਲੇ ਨਿੱਕੇ ਮੈਂਬਰ ਲਈ ਪਹਿਲਾਂ ਤੋਂ ਕਾਫ਼ੀ ਤਿਆਰੀਆਂ ਕਰ ਲਈਆਂ ਸਨ। ਕਪਿਲ ਸ਼ਰਮਾ ਨੇ ਅਕਤੂਬਰ ‘ਚ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਉਸ ਵਿੱਚ ਕਈ ਵੱਡੀਆਂ ਹਸਤੀਆਂ ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਲਈ ਕੰਮ ਕਰਦੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ।

Comedian Kapil Sharma and Ginni Chatrath blessed with baby girl
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਕਪਿਲ – ਗਿੰਨੀ ਚਤਰਥ ਨੂੰ ਮਿਲਿਆ ਤੋਹਫ਼ਾ , ਘਰ ਆਈ ਨੰਨ੍ਹੀ ਪਰੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਪਿਲ ਨੇ ਡਲਿਵਰੀ ਡੇਟ ਦਾ ਖ਼ੁਲਾਸਾ ਟਵਿਟਰ ਜ਼ਰੀਏ ਹੀ ਕੀਤਾ ਸੀ। ਅਕਸ਼ੈ ਕੁਮਾਰ ਦੀ ਫਿਲਮ ਗੁੱਡ ਨਿਊਜ਼ ਦਾ ਫਰਸਟ ਲੁੱਕ ਸ਼ੇਅਰ ਕਰਦਿਆਂ ਕਪਿਲ ਨੇ ਲਿਖਿਆ ਸੀ ਕਿ ਤੁਹਾਡੀ ਗੁੱਡ ਨਿਊਜ਼ ਤੋਂ ਪਹਿਲਾਂ ਹੀ ਮੇਰੀ ਗੁੱਡ ਨਿਊਜ਼ ਆ ਜਾਵੇਗੀ। ਜ਼ਿਕਰਯੋਗ ਹੈ ਕਿ ਗੁੱਡ ਨਿਊਜ਼ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਕਸ਼ੈ ਨੇ ਵੀ ਕਪਿਲ ਨੂੰ ਉਨ੍ਹਾਂ ਦੀ ਗੁੱਡ ਨਿਊਜ਼ ਲਈ ਵਧਾਈ ਦਿੱਤੀ ਸੀ।
-PTCNews