ਮੁੱਖ ਖਬਰਾਂ

ਹਾਸਰਸ ਕਲਾਕਾਰ ਰਾਜੂ ਸ਼੍ਰੀਵਾਸਤਵ ਦਾ 58 ਸਾਲ ਦੀ ਉਮਰ 'ਚ ਦੇਹਾਂਤ

By Jasmeet Singh -- September 21, 2022 10:51 am -- Updated:September 21, 2022 11:24 am

Comedian Raju Srivastav Passes Away: ਹਾਸਰਸ ਕਲਾਕਾਰ ਰਾਜੂ ਸ਼੍ਰੀਵਾਸਤਵ (Comedian Raju Srivastav) ਦਾ ਬੁੱਧਵਾਰ ਨੂੰ ਏਮਜ਼ (AIIMS) 'ਚ ਦਿਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਲਗਭਗ ਇੱਕ ਮਹੀਨੇ ਤੋਂ ਏਮਜ਼ ਵਿੱਚ ਦਾਖਲ ਸਨ। ਰਾਜੂ ਸ਼੍ਰੀਵਾਸਤਵ ਇੱਕ ਮਹੀਨਾ ਪਹਿਲਾਂ ਜਿਮ ਵਿੱਚ ਟ੍ਰੈਡਮਿਲ 'ਤੇ ਕਸਰਤ ਕਰਦੇ ਸਮੇਂ ਅਚਾਨਕ ਡਿੱਗ ਗਏ ਸਨ ਅਤੇ ਉਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ (Heart Attack) ਪਿਆ ਸੀ। ਉਹ ਪਿਛਲੇ 41 ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ ਅਤੇ ਵੈਂਟੀਲੇਟਰ (Ventilator) 'ਤੇ ਹੀ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਹੋਸ਼ ਆਇਆ ਅਤੇ ਡਾਕਟਰਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਉਮੀਦ ਸੀ ਕਿ ਉਹ ਜਲਦੀ ਠੀਕ ਹੋ ਕੇ ਹਸਪਤਾਲ ਤੋਂ ਬਾਹਰ ਆ ਜਾਣਗੇ। ਪਰ ਫਿਰ ਉਨ੍ਹਾਂ ਨੂੰ ਬੁਖ਼ਾਰ ਚੜ੍ਹ ਗਿਆ ਅਤੇ ਉਹ ਇਸ ਬੁਖ਼ਾਰ ਤੋਂ ਉੱਭਰ ਨਹੀਂ ਪਾਏ।


-PTC News

  • Share