Thu, Apr 25, 2024
Whatsapp

ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ

Written by  Shanker Badra -- September 21st 2020 01:26 PM
ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ

ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ

ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ:ਨਵੀਂ ਦਿੱਲੀ - ਭਾਰਤ-ਚੀਨ ਵਿਵਾਦ ਇੱਕ ਨਵੇਂ ਮੋੜ 'ਤੇ ਪਹੁੰਚਿਆ ਹੈ, ਅਤੇ ਇਹ ਮੋੜ ਇਸ ਘਟਨਾਕ੍ਰਮ ਦਾ ਅਹਿਮ ਪੜਾਅ ਸਾਬਤ ਹੋ ਸਕਦਾ ਹੈ। ਸੋਮਵਾਰ 21 ਸਤੰਬਰ ਨੂੰ ਦੋਵਾਂ ਦੇਸ਼ਾਂ ’ਚ ਛੇਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਵੇਗੀ। ਮਿਲੀ ਜਾਣਕਾਰੀ ਮੁਤਾਬਿਕ ਇਸ ਗੱਲਬਾਤ ਨਾਲ ਪੂਰੀ ਤਰ੍ਹਾਂ ਨਾਲ ਫ਼ੌਜ ਹਟਾਉਣ ਅਤੇ ਪੂਰਬੀ ਲੱਦਾਖ ’ਚ ਸ਼ਾਂਤੀ ਸਥਾਪਿਤ ਕਰਨ ਦੀ ਦਿਸ਼ਾ ’ਚ ਬਣੀ ਸਹਿਮਤੀ ਨੂੰ ਲਾਗੂ ਕਰਨ ’ਤੇ ਚਰਚਾ ਹੋਵੇਗੀ। ਦੋਵੇਂ ਧਿਰਾਂ ’ਚ ਗੱਲਬਾਤ ਮੋਲਡੋ ’ਚ ਹੋਵੇਗੀ। ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਕੀਤਾ ਮੁਅੱਤਲ ,ਪੜ੍ਹੋ ਪੂਰਾ ਮਾਮਲਾ [caption id="attachment_432668" align="aligncenter" width="300"] ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ[/caption] ਭਾਰਤ ਵੱਲੋਂ ਗੱਲਬਾਤ ਰਾਹੀਂ ਠੋਸ ਨਤੀਜਿਆਂ ਦੀ ਉਮੀਦ : ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਭਾਰਤੀ ਪ੍ਰਤੀਨਿਧੀਆਂ ’ਚ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਭਾਰਤ ਵੱਲੋਂ ਇਸ ਵਾਰਤਾ ਰਾਹੀਂ ਕਿਸੇ ਠੋਸ ਨਤੀਜੇ ’ਤੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। [caption id="attachment_432667" align="aligncenter" width="300"] ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ[/caption] ਚੀਨੀ ਫ਼ੌਜ ਦੀਆਂ ਹਰਕਤਾਂ 'ਤੇ ਨਜ਼ਰ ਰੱਖਣੀ ਹੋਈ ਆਸਾਨ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ 29 ਅਗਸਤ ਤੋਂ ਸਤੰਬਰ ਦੇ ਦੂਜੇ ਹਫਤੇ ’ਚ ਭਾਰਤੀ ਫ਼ੌਜ ਮਾਗਰ ਹਿਲ, ਗੁਰੂੰਗਾ ਹਿਲ, ਰੇਚਨ ਲਾ, ਰੇਜਾਂਗ ਲਾ, ਮੁਖਪਰੀ ਤੇ ਫਿੰਗਰ 4 ਦੇ ਨਜ਼ਦੀਕ ਦੀ ਇੱਕ ਉੱਚੀ ਚੋਟੀ ’ਤੇ ਕਾਬਜ਼ਾ ਹੋਇਆ ਹੈ। ਰਣਨੀਤਕ ਰੂਪ ਨਾਲ ਅਹਿਮ ਇਨ੍ਹਾਂ ਚੋਟੀਆਂ ਤੋਂ ਚੀਨੀ ਫੌਜ ਦੀਆਂ ਹਰਕਤਾਂ ’ਤੇ ਨਜ਼ਰ ਰੱਖਣਾ ਆਸਾਨ ਹੋਇਆ ਹੈ। ਇਹ ਸਾਰੀਆਂ ਚੋਟੀਆਂ ਐੱਲਏਸੀ ’ਤੇ ਭਾਰਤੀ ਸਰਹੱਦ ’ਚ ਹਨ। [caption id="attachment_432666" align="aligncenter" width="300"] ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ, ਠੋਸ ਨਤੀਜਿਆਂ ਦੀ ਉਮੀਦ[/caption] IPL2020 : ਅੱਜ ਗਰਾਉਂਡ 'ਚ ਭਿੜਨਗੀਆਂ ਬੰਗਲੌਰ ਅਤੇ ਹੈਦਰਾਬਾਦ ਦੀਆਂ ਟੀਮਾਂ ਗੱਲਬਾਤ ਤੋਂ ਪਹਿਲਾਂ ਭਾਰਤ ਮਜ਼ਬੂਤ ਸਥਿਤੀ 'ਚ ਚੀਨ ਨਾਲ ਵਿਵਾਦ ਦੌਰਾਨ ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ’ਚ 20 ਤੋਂ ਜ਼ਿਆਦਾ ਚੋਟੀਆਂ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਇਨ੍ਹਾਂ ਚੋਟੀਆਂ ’ਤੇ ਪਕੜ ਬਣਨ ਨਾਲ, ਗੱਲਬਾਤ ਤੋਂ ਪਹਿਲਾਂ ਭਾਰਤ ਨੂੰ ਸਾਮਰਾਜੀ ਵਾਧਾ ਮਿਲਿਆ ਹੈ। -PTCNews educare


Top News view more...

Latest News view more...