ਕਾਂਗਰਸ ਨੇ ਪੰਜਾਬ ਨੂੰ ਲੁੱਟ ਕੇ ਕਿਉਂ ਖਾਧਾ? ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਮ ਨਾਗਰਿਕ ਵੱਲੋਂ ਚਿੱਠੀ ਰਾਹੀਂ ਕੁਝ ਸਵਾਲ !

By Joshi - February 07, 2018 7:02 pm

Common man questions Rahul Gandhi about looting Punjab and Punjabis

ਦੇਸ਼ ਦੇ ਇੱਕ ਆਮ ਨਾਗਰਿਕ ਵੱਲੋਂ ਕਾਂਗਰਸ ਪ੍ਰਧਾਨ ਨੂੰ ਲਿਖੀ ਗਈ ਚਿੱਠੀ ਇੰਨ੍ਹੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਚਿੱਠੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੰਜਾਬ 'ਚ ਕਾਂਗਰਸ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਬਾਰੇ ਦੱਸਿਆ ਗਿਆ ਹੈ ਅਤੇ ਹੋਰ ਕੁਝ ਅਹਿਮ ਸਵਾਲ ਵੀ ਕੀਤੇ ਗਏ ਹਨ, ਜਿੰਨ੍ਹਾਂ ਦਾ ਅਜੇ ਤੱਕ ਰਾਹੁਲ ਗਾਂਧੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

"ਵਿਸ਼ਾ : ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਬਾਰੇ

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੇ ਆਮ ਨਾਗਰਿਕ ਨੇ ਇੱਕ ਚਿੱਠੀ ਲਿਖ ਕੇ ਕੁਝ ਸਵਾਲਾਂ ਦੇ ਜਵਾਬ ਮੰਗੇ ਗਏ ਹਨ। ਚਿੱਠੀ 'ਚ ਲਿਖੇ ਅਨੁਸਾਰ ਰਾਹੁਲ ਗਾਂਧੀ ਨੂੰ ਕਿਹਾ ਗਿਆ ਹੈ ਕਿ ਅਸੈਂਬਲੀ ਚੋਣਾਂ 2017 ਤੋਂ ਪਹਿਲਾਂ ਜਿਵੇਂ ਵਧੀ ਹੋਈ ਮਹਿੰਗਾਈ ਕਾਰਨ ਪੰਜਾਬ ਦੀ ਆਮ ਜਨਤਾ ਘਰ ਬਣਾਉਣ 'ਚ ਅਸਰੱਥ ਸੀ, ਜਿਸ ਕਾਰਨ ਪੰਜਾਬ ਕਾਂਗਰਸ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਪੰਜਾਬ ਦਾ ਹਰ ਆਮ ਵਿਅਕਤੀ ਘਰ ਬਣਾਉਣ ਦੇ ਸਮਰੱਥ ਹੋ ਜਾਵੇਗਾ।

ਅਜਿਹੇ ਵਾਅਦਿਆਂ ਨੂੰ ਸੁਣ ਕੇ ਪੰਜਾਬ ਦੀ ਜਨਤਾ ਨੇ ਕਾਂਗਰਸ ਦੇ ਹੱਕ 'ਚ ਫੈਸਲਾ ਕਰਦਿਆਂ ਸੂਬੇ 'ਚ ਉਹਨਾਂ ਦੀ ਸਰਕਾਰ ਬਣਾ ਦਿੱਤੀ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਦੇਸ਼ ਦੇ ਉੱਤਰੀ ਖੇਤਰ 'ਚ ਸਿਰਫ ਪੰਜਾਬ ਹੀ ਅਜਿਹਾ ਸੂਬਾ ਹੈ, ਜਿੱਥੇ ਕਾਂਗਰਸ ਦੀ ਸਰਕਾਰ ਹੈ।

ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਆਪਣੇ ਵਾਅਦੇ ਪੂਰੇ ਕਰਨ 'ਚ ਪੂਰੀ ਤਰ੍ਹਾਂ ਨਾਲ ਅਸਮਰੱਥ ਰਹੀ ਹੈ। ਮਕਾਨ ਬਣਾਉਣ ਲਈ ਜ਼ਰੂਰੀ ਸਮਾਨ ਦੀਆਂ ਕੀਮਤਾਂ 'ਚ ਪਿਛਲੀ ਸਰਕਾਰ ਨਾਲੋਂ ਵੀ 40 ਤੋਂ 50 ਫੀਸਦੀ ਵਾਧਾ ਹੋ ਗਿਆ ਹੈ, ਜਿਸ ਕਾਰਨ ਹੁਣ ਘਰ ਬਣਾਉਣਾ ਤਾਂ ਦੂਰ, ਇਸਦਾ ਸੁਪਨਾ ਲੈਣਾ ਵੀ ਮੁਨਾਸਿਬ ਨਹੀਂ ਰਿਹਾ ਹੈ।

ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਰੀਫਾਇਨਰੀ ਪ੍ਰਾਜੈਕਟ 'ਚ ਵੀ ਕਾਂਗਰਸੀ ਸਿਆਸਦਾਨਾਂ ਦੀ ਨੁਕਤਾ ਚੀਨੀ ਅਤੇ ਦਖਲ ਅੰਦਾਜ਼ੀ ਕਾਰਨ ਇਸ ਪ੍ਰਾਜੈਕਟ ਨੂੰ ਵੀ ਢਾਅ ਲੱਗ ਰਹੀ ਹੈ। ਸਮਾਨ ਲੈ ਕੇ ਗਏ ਵਾਹਨਾਂ ਨੂੰ ਸਿਆਸਦਾਨਾਂ ਨੂੰ ਭਾਰੀ "ਰਕਮ" ਦੇ ਕੇ ਹੀ ਸਾਈਟ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਆਲਮ ਇਹ ਹੈ ਕਿ ਹੁਣ ਸ਼ਿਕਾਇਤ ਤਾਂ ਕਿਸਨੂੰ ਕਰਨੀ ਹੈ, ਜਦ "ਵੱਡੇ ਮਾਲਕ" ਹੀ ਇਸ ਸਭ 'ਚ ਮਿਲੀ ਭੁਗਤ ਕਰੀ ਬੈਠੇ ਹਨ। ਇਸ ਦਾ ਵਿਰੋਧ ਕਰਨ 'ਤੇ ਨਕਲੀ ਐਫ.ਆਈ.ਆਰ ਦਰਜ ਕਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਸਿਆਸਦਾਨ ਜਿੰਨ੍ਹਾਂ 'ਚ ਗੁਰਪ੍ਰੀਤ ਸਿੰਘ ਕੰਗਾਰ, ਰਾਮਪੂਰਾ ਫੂਲ  ਲੋਕਾਂ ਨਾਲ ਸ਼ਰੇਆਮ ਧੱਕਾ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਮਾਲ ਠੱੱਗੀ ਕਰ ਰਹੇ ਹਨ।

ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਈ ਚਿਰਾਂ ਤੋਂ ਬਾਅਦ ਸੱਤਾ ਸੰਭਾਲੀ ਕਾਂਗਰਸ ਪਾਰਟੀ ਲਈ ਇਹ ਠੱਗੀ ਠੋਰੀ ਦਾ ਸੁਨਹਿਰੀ ਮੌਕਾ ਹੈ, ਪਰ ਹਾਲਤ ਇਹ ਹੈ ਕਿ ਉਹਾਂਂ ਨੂੰ ਅਜਿਹਾ ਕਰਨ ਲਈ ਹਰੀ ਝੰਡੀ ਕਿਸੇ ਹੋਰ ਨੇ ਨਹੀਂ ਖੁਦ ਮੁੱਖ ਮੰਤਰੀ ਨੇ ਦਿੱਤੀ ਹੈ।

ਇਹਨਾਂ ਠੱਗੇ ਹੋਏ ਪੈਸਿਆਂ ਨਾਲ ਉਹ ਖੁਦ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਅਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਸਿਆਸੀ ਦਬਾਅ ਨਾਲ ਠੱਗ ਰਹੇ ਹਨ।

ਵੱਲੋਂ: ਭਾਰਤ ਦਾ ਇੱਕ ਆਮ ਨਾਗਰਿਕ"

—PTC News

adv-img
adv-img