ਮੁੱਖ ਖਬਰਾਂ

ਰੇਲਵੇ ਸਟੇਸ਼ਨ ਕੋਲ ਸ਼ਰਾਬ 'ਚ ਟੱਲੀ ਪਰਵਾਸੀ ਨੌਜਵਾਨ ਨੇ ਪਾਇਆ ਭੜਥੂ

By Ravinder Singh -- September 17, 2022 4:46 pm -- Updated:September 17, 2022 4:50 pm

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਕੋਲ ਇਕ ਸ਼ਰਾਬੀ ਨੌਜਵਾਨ ਨੇ ਸੜਕ ਦੇ ਵਿਚਕਾਰ ਜਮ ਕੇ ਹਾਈਵੋਲਟੇਜ਼ ਡਰਾਮਾ ਕੀਤਾ। ਸ਼ਰਾਬ ਪੀ ਕੇ ਪਰਵਾਸੀ ਨੌਜਵਾਨ ਆਪਣੇ ਦੋ ਬੱਚਿਆਂ ਨੂੰ ਸਕੂਲ ਤੋਂ ਆਇਆ ਤੇ ਆਪਣੀ ਪਤਨੀ ਨੂੰ ਬਿਨਾਂ ਦੱਸੇ ਯੂਪੀ ਲਈ ਜਾਣ ਲੱਗਿਆ ਪਰ ਸ਼ਰਾਬ ਜ਼ਿਆਦਾ ਪੀਣ ਕਾਰਨ ਉਹ ਪੁਲਿਸ ਦੀ ਨਜ਼ਰਾਂ ਵਿਚ ਆ ਗਿਆ ਹੈ।

ਰੇਲਵੇ ਸਟੇਸ਼ਨ ਕੋਲ ਸ਼ਰਾਬ ਨਾਲ ਟੱਲੀ ਪਰਵਾਸੀ ਨੌਜਵਾਨ ਵੱਲੋਂ ਹੰਗਾਮਾਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਪਤਨੀ ਨੂੰ ਮੌਕੇ ਉਤੇ ਬੁਲਾਇਆ ਕਿਉਂਕਿ ਪੁਲਿਸ ਨੂੰ ਸ਼ੱਕ ਸੀ ਕਿ ਪਰਵਾਸੀ ਨੌਜਵਾਨ ਆਪਣੇ ਬੱਚਿਆਂ ਨੂੰ ਕਿਤੇ ਵੇਚ ਨਾ ਦੇਵੇ ਕਿਉਂਕਿ ਉਹ ਆਪਣੀ ਪਤਨੀ ਨੂੰ ਬਿਨਾਂ ਦੱਸੇ ਯੂਪੀ ਲਈ ਰਵਾਨਾ ਹੋ ਰਿਹਾ ਸੀ। ਪੁਲਿਸ ਨੇ ਉਸ ਸਮੇਂ ਉਸ ਦੇ ਬੱਚਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਸ਼ਰਾਬੀ ਪਰਵਾਸੀ ਦੁਬਾਰਾ ਜਮ ਕੇ ਸੜਕ ਉਤੇ ਹਾਈਵੋਲਟੇਜ਼ ਡਰਾਮਾ ਕੀਤਾ ਗਿਆ।

ਇਹ ਵੀ ਪੜ੍ਹੋ : ਨਸ਼ਿਆਂ ਸਮੱਗਲਰਾਂ ਖ਼ਿਲਾਫ਼ 400 ਪੁਲਿਸ ਮੁਲਾਜ਼ਮਾਂ ਨੇ ਡਰੋਨ ਦੀ ਮਦਦ ਨਾਲ ਚਲਾਈ ਤਲਾਸ਼ੀ ਮੁਹਿੰਮ

ਇਸ ਮੌਕੇ ਨੌਜਵਾਨ ਸੜਕ ਦੇ ਵਿਚਕਾਰ ਜਾ ਰਹੀ ਬੱਸ ਦੇ ਅੱਗੇ ਖੜ੍ਹਾ ਹੋ ਗਿਆ। ਪੁਲਿਸ ਅਧਿਕਾਰੀ ਨੇ ਮੌਕੇ ਉਤੇ ਪੁੱਜ ਕੇ ਨੌਜਵਾਨ ਨੂੰ ਪਾਸੇ ਕੀਤਾ। ਸ਼ਰਾਬ ਵਿਚ ਟੱਲੀ ਨੌਜਵਾਨ ਨੇ ਆਲੇ-ਦੁਆਲੇ ਇਕੱਠੇ ਲਈ ਭੱਦੀ ਸ਼ਬਦਾਵਾਲੀ ਵਰਤੀ, ਜਿਸ ਕਾਰਨ ਗੱਲ ਹੱਥੋਪਾਈ ਤੱਕ ਪੁੱਜ ਗਈ। ਇਸ ਕਾਰਨ ਇਥੇ ਕਾਫੀ ਦੇਰ ਹੰਗਾਮਾ ਚੱਲਦਾ ਰਿਹਾ।

-PTC News

 

  • Share