ਪੰਜਾਬ

ਕਾਂਗਰਸ ਨੇ ਆਖਿਰਕਾਰ ਮੰਨਿਆ ਉਹੀ 3 ਵਿਵਾਦਗ੍ਰਸਤ ਖੇਤੀ ਕਾਨੂੰਨ ਤਿਆਰ ਕਰਨ ਪਿੱਛੇ ਸੀ: ਅਕਾਲੀ ਦਲ

By Riya Bawa -- October 24, 2021 12:37 pm

ਚੰਡੀਗੜ੍ਹ : ਸ਼੍ਰੋਮਲੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਖਿਰਕਾਰ ਕਾਂਗਰਸ ਪਾਰਟੀ ਨੇ ਇਹ ਮੰਨ ਲਿਆ ਹੈ ਕਿ ਉਹ ਹੀ ਉਹਨਾਂ ਵਿਵਾਦਗ੍ਰਸਤ ਤਿੰਨ ਖੇਤੀ ਕਾਨੂੰਨ ਤਿਆਰ ਕਰਨ ਪਿੱਛੇ ਮੁੱਖ ਧਿਰ ਸੀ ਜਿਸਦਾ ਵਿਰੋਧ ਪਿਛਲੇ ਇਕ ਸਾਲ ਤੋਂ ਦੇਸ਼ ਦੇ ਕਿਸਾਨ ਕਰ ਰਹੇ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਲਿਆਂਦੀ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਇਹ ਕਾਨੁੰਨ ਬਣਾਉਣ ਦੇ ਪਿੱਛੇ ਮੁੱਖ ਧਿਰ ਸਨ ਤੇ ਉਹਨਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਉਹਨਾ ਵੱਲੋਂ ਮੁੱਖ ਮੰਤਰੀਆਂ ਦੀ ਉਸ ਉਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿਚ ਭਾਗ ਲੈਂਦੇ ਰਹੇ ਜਿਸਨੇ ਤਿੰਨ ਖੇਤੀ ਆਰਡੀਨੈਂਸ ਤਿਆਰ ਕੀਤੇ ਜਿਹਨਾਂ ਨੁੰ ਬਾਅਦ ਵਿਚ ਕਾਨੂੰਨਾਂ ਵਿਚ ਬਦਲਿਆ ਗਿਆ।

Single window claim of Congress Government falls flat : NK Sharma

NK ਸ਼ਰਮਾ ਨੇ ਕਿਹਾ ਕਿ ਹੁਣ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਦ ਮੰਨਿਆ ਹੈ ਕਿ ਕਾਂਗਰਸ ਹੀ ਇਹ ਕਾਨੂੰਨ ਤਿਆਰ ਕਰਨ ਦੇ ਪਿੱਛੇ ਸੀ। ਉਹਨਾਂ ਕਿਹਾ ਕਿ ਕਾਂਗਰਸ ਨੁੰ ਦੇਸ਼ ਦੇ ਕਿਸਾਨਾਂ ਨੁੰ ਗੁੰਮਰਾਹ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕ ਆਪ ਵੇਖ ਰਹੇ ਹਨ ਕਿ ਕਾਂਗਰਸ ਹੀ ਇਹ ਕਾਨੁੰਨ ਬਣਾਉਣ ਦੇ ਪਿੱਛੇ ਸੀ ਜਦਕਿ ਇਹ ਉਸ ਅਕਾਲੀ ਦਲ ’ਤੇ ਹਮਲੇ ਕਰਦੀ ਰਹੀ ਜਿਸਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਕੇ ਤੇ ਦਹਾਕਿਆਂ ਪੁਰਾਣਾ ਭਾਜਪਾ ਨਾਲ ਗਠਜੋੜ ਤੋੜ ਦੇ ਕੇ ਸ਼ਹਾਦਤਾਂ ਦਿੱਤੀਆਂ।

NK Sarma Increase the organizational structure of the Trade and Industry Wing

ਉਹਨਾ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਕਾਂਗਰਸ ਹੀ ਉਸ ਗੁਨਾਹ ਦੀ ਦੋਸ਼ੀ ਸੀ ਜਿਸਦਾ ਦੋਸ਼ ਉਹ ਹੋਰਨਾਂ ਸਿਰ ਮੜ੍ਹਦੀ ਰਹੀ। NK ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕ ਖਾਸ ਤੌਰ ’ਤੇ ਪੰਜਾਬ ਦੇ ਕਿਸਾਨਾਂ ਕਦੇ ਵੀ ਕਾਂਗਰਸ ਪਾਰਟੀ ਨੁੰ ਇਹ ਕਾਨੁੰਨ ਬਣਾਉਣ ਲਈ ਮੁਆਫ ਨਹੀਂ ਕਰਨਗੇ। ਉਹਨਾ ਕਿਹਾ ਕਿ ਇਹਨਾਂ ਕਾਨੂੰਨਾਂ ਦਾ ਮਕਸਦ ਖੇਤੀਬਾੜੀ ਤਬਾਹ ਕਰਨਾ ਤੇ ਫਿਰ ਸਾਰਾ ਕੰਮ ਕਾਰਪੋਰੇਟ ਘਰਾਣਿਆਂ ਹਵਾਲੇ ਕਰਨਾ ਹੈ। ਉਹਨਾ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਕਦੇ ਵੀ ਦੇਸ਼ ਦੇ ਅੰਨਦਾਤਾ ਦੇ ਖਿਲਾਫ ਅਜਿਹੀ ਸਾਜ਼ਿਸ਼ ਨਹੀਂ ਰਚੀ ਗਈ।

Congress to hold 'Pratigya Yatras' across Uttar Pradesh from Oct 23 ahead of Assembly elections 2022

-PTC News

  • Share