ਕਾਂਗਰਸ ਵੱਲੋਂ ਗਰੀਬਾਂ ਨੂੰ ਖਾਣ ਲਈ ਵੰਡੀ ਖ਼ਰਾਬ ਕਣਕ ‘ਤੇ ਕਾਂਗਰਸ ਦੇ ਹੀ ਇੱਕ ਮੰਤਰੀ ਨੇ ਚੁੱਕੇ ਸਵਾਲ

Congress From food istributed wheat On Congress MP Gurjeet Singh Aujla left Question

ਕਾਂਗਰਸ ਵੱਲੋਂ ਗਰੀਬਾਂ ਨੂੰ ਖਾਣ ਲਈ ਵੰਡੀ ਖ਼ਰਾਬ ਕਣਕ ‘ਤੇ ਕਾਂਗਰਸ ਦੇ ਹੀ ਇੱਕ ਮੰਤਰੀ ਨੇ ਚੁੱਕੇ ਸਵਾਲ:ਪੰਜਾਬ ‘ਚ ਸਰਕਾਰੀ ਰਾਸ਼ਨ ਡੀਪੂਆਂ ‘ਤੇ ਨਾ-ਖਾਣਯੋਗ ਕਣਕ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ‘ਤੇ ਕਾਂਗਰਸ ਦੇ ਹੀ ਇੱਕ ਮੰਤਰੀ ਨੇ ਸਵਾਲ ਚੁੱਕੇ ਹਨ।

ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਬਰ ਗੁਰਜੀਤ ਸਿੰਘ ਔਜਲਾ ਨੇ ਆਪਣੀ ਹੀ ਕਾਂਗਰਸ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਅੰਦਰ ਖ਼ਰਾਬ ਕਣਕ ਭੇਜੀ ਜਾ ਰਹੀ ਹੈ।

ਇਸ ਸਬੰਧੀ ਸੰਸਦ ਮੈਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ।
-PTCNews