ਸੁੰਦਰੀਕਰਨ ਦੇ ਨਾਮ 'ਤੇ ਕਾਂਗਰਸ ਕਰ ਰਹੀ ਗੁਰੂਘਰਾਂ 'ਚ ਸਿੱਧੀ ਦਖਲਅੰਦਾਜੀ,ਅਕਾਲੀ ਦਲ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

By Jagroop Kaur - November 20, 2020 8:11 pm

ਕਾਂਗਰਸ ਸਰਕਾਰ ਹੁਣ ਗੁਰੂਘਰਾਂ ਦੇ ਵਿੱਚ ਸਿੱਧੀ ਦਖਲਅੰਦਾਜੀ ਕਰਨ ਲੱਗੀ ਹੈ, ਜਦਕਿ ਗੁਰੂ ਘਰਾਂ ਦੇ ਪ੍ਰਬੰਧਨ ਦੀ ਜਿੰਮੇਵਾਰੀ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਜਿੰਮੇ ਹੈ| ਪਰ ਇੱਕ ਪਾਸੇ ਕਾਂਗਰਸ ਦੇ ਵਿਧਾਇਕ ਗੁਰੂ ਘਰ ਚ ਚੱਲ ਰਹੇ ਉਸਾਰੀ ਦੇ ਕੰਮਾਂ ਨੂੰ ਰੁਕਵਾ ਰਹੇ ਨੇ, ਤਾਂ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਤੇ ਗੈਰਕਾਨੂੰਨੀ ਢੰਗ ਨਾਲ ਉਸਾਰੀ ਕਰਵਾ ਰਹੇ ਨੇ,ਕਾਂਗਰਸੀ ਵਿਧਾਇਕਾਂ ਦੀ ਇਸ ਦਖਲਅੰਦਾਜੀਆਂ ਦੇ 2 ਮਾਮਲੇ ਸੁਲਤਾਨਪੁਰ ਲੋਧੀ ਅਤੇ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਤੇ ਤੁਹਾਨੂੰ ਇੱਕ-ਇੱਕ ਕਰਕੇ ਇਨ੍ਹਾਂ ਮਾਮਲਿਆਂ ਬਾਰੇ ਤਫਸੀਲ ਨਾਲ ਦੱਸਦੇ ਹਾਂ|

ਸੁਲਤਾਨਪੁਰ ਲੋਧੀ

ਪਹਿਲਾ ਮਾਮਲਾ ਸੁਲਤਾਨਪੁਰ ਲੋਧੀ ਦਾ,ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਉਸਾਰੀ ਦਾ ਕੁੱਝ ਕੰਮ ਕਰਵਾਇਆ ਜਾ ਰਿਹਾ ਸੀ, ਪਰ ਇਲਾਕੇ ਦੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਆਪਣੇ ਹਿਮਾਇਤੀਆਂ ਨਾਲ ਪਹੁੰਚ ਕੇ ਉਸ ਕੰਮ ਨੂੰ ਰੋਕ ਦਿੱਤਾ, ਤੇ ਵਜ੍ਹਾ ਦਿੱਤੀ ਕਿ ਗੁਰਦੁਆਰਾ ਮੈਨੇਜਮੈਂਟ ਇਸ ਉਸਾਰੀ ਦੇ ਜ਼ਰੀਏ ਗੁਰੂ ਘਰ ਦੀ ਦਿੱਖ ਨੂੰ ਖਰਾਬ ਕਰ ਰਹੀ ਹੈ| ਵਿਧਾਇਕ ਸਾਹਿਬ ਨੇ ਆਪਣੇ ਰੁਤਬੇ ਦਾ ਫਾਇਦਾ ਉਠਾ ਕੇ ਗੁਰੂ ਘਰ ਦੇ ਕੰਮ ਚ ਦਖਲ ਦਿੱਤਾ, ਤਾਂ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, ਕਿ ਉਨ੍ਹਾਂ ਨੂੰ ਇਲਾਕੇ ਚ ਵਿਕਾਸ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ|

ਉੱਧਰ ਫਤਿਹਗੜ੍ਹ ਸਾਹਿਬ ਵਿੱਚ ਸੁੰਦਰੀਕਰਨ ਦੇ ਨਾਂ ਤੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਜੋਤੀ ਸਰੂਪ ਚੌਂਕ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਨਾਲ ਬੁੱਤ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ਬੰਦ ਕਰਵਾਇਆ ਤਾਂ ਪਹਿਲਾਂ ਤਾਂ ਵਿਧਾਇਕ ਸਾਬ੍ਹ ਆਪਣੇ ਹਿਮਾਇਤੀਆਂ ਨਾਲ ਸੜਕ ਤੇ ਹੀ ਧਰਨੇ ਤੇ ਬੈਠ ਗਏ, ਤੇ ਫਿਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਮੇਤ 5 ਵਿਅਕਤੀਆਂ ਮਾਮਲਾ ਦਰਜ ਕਰਵਾ ਦਿੱਤਾ... ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜ਼ਮੀਨ ਨੇ ਵਿਧਾਇਕ ਨਾਗਰਾ ਉਸਾਰੀ ਕਰਵਾ ਰਹੇ ਸਨ, ਉਹ ਐੱਸਜੀਪੀਸੀ ਦੀ ਹੈ, ਤੇ ਇਸ ਉਸਾਰੀ ਲਈ ਉਨ੍ਹਾਂ ਤੋਂ ਕੋਈ ਮਨਜੂਰੀ ਲਈ ਹੀ ਨਹੀਂ ਗਈ|ਕਾਂਗਰਸੀ ਵਿਧਾਇਕ ਦੀ ਇਸ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਫਤਿਹਗੜ੍ਹ ਸਾਹਿਬ ਦੇ ਡੀਸੀ ਅਤੇ ਐੱਸਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਚ ਦਖਲ ਦੇਣ ਦੀ ਮੰਗ ਕੀਤੀ ਹੈ|ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਤੇ 4 ਹੋਰ ਲੋਕਾਂ ਦੇ ਖਿਲਾਫ ਦਰਜ ਹੋਏ ਮਾਮਲੇ ਦੀ ਜਾਂਚ ਦਾ ਭਰੋਸਾ ਐੱਸਐੱਸਪੀ ਵੱਲੋਂ ਦਿੱਤਾ ਗਿਆ ਹੈ|

ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਕਾਂਗਰਸੀ ਵਿਧਾਇਕਾਂ ਦੀ ਦਖਲਅੰਦਾਜੀ ਨਾਜਾਇਜ਼ ਹੈ | ਸੱਤਾ ਦੇ ਨਸ਼ੇ ਵਿੱਚ ਚੂਰ ਇਹ ਵਿਧਾਇਕ ਹੁਣ ਗੁਰੂ ਘਰਾਂ ਦੇ ਅੰਦਰ ਤੇ ਉਨ੍ਹਾਂ ਦੀਆਂ ਜ਼ਮੀਨਾਂ ਤੇ ਵੀ ਆਪਣੀ ਮਲਕੀਅਤ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਨਜ਼ਰ ਆ ਰਹੇ ਨੇ|

adv-img
adv-img