Advertisment

ਸੁੰਦਰੀਕਰਨ ਦੇ ਨਾਮ 'ਤੇ ਕਾਂਗਰਸ ਕਰ ਰਹੀ ਗੁਰੂਘਰਾਂ 'ਚ ਸਿੱਧੀ ਦਖਲਅੰਦਾਜੀ,ਅਕਾਲੀ ਦਲ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

author-image
Jagroop Kaur
New Update
ਸੁੰਦਰੀਕਰਨ ਦੇ ਨਾਮ 'ਤੇ ਕਾਂਗਰਸ ਕਰ ਰਹੀ ਗੁਰੂਘਰਾਂ 'ਚ ਸਿੱਧੀ ਦਖਲਅੰਦਾਜੀ,ਅਕਾਲੀ ਦਲ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
Advertisment
ਕਾਂਗਰਸ ਸਰਕਾਰ ਹੁਣ ਗੁਰੂਘਰਾਂ ਦੇ ਵਿੱਚ ਸਿੱਧੀ ਦਖਲਅੰਦਾਜੀ ਕਰਨ ਲੱਗੀ ਹੈ, ਜਦਕਿ ਗੁਰੂ ਘਰਾਂ ਦੇ ਪ੍ਰਬੰਧਨ ਦੀ ਜਿੰਮੇਵਾਰੀ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਜਿੰਮੇ ਹੈ| ਪਰ ਇੱਕ ਪਾਸੇ ਕਾਂਗਰਸ ਦੇ ਵਿਧਾਇਕ ਗੁਰੂ ਘਰ ਚ ਚੱਲ ਰਹੇ ਉਸਾਰੀ ਦੇ ਕੰਮਾਂ ਨੂੰ ਰੁਕਵਾ ਰਹੇ ਨੇ, ਤਾਂ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਤੇ ਗੈਰਕਾਨੂੰਨੀ ਢੰਗ ਨਾਲ ਉਸਾਰੀ ਕਰਵਾ ਰਹੇ ਨੇ,ਕਾਂਗਰਸੀ ਵਿਧਾਇਕਾਂ ਦੀ ਇਸ ਦਖਲਅੰਦਾਜੀਆਂ ਦੇ 2 ਮਾਮਲੇ ਸੁਲਤਾਨਪੁਰ ਲੋਧੀ ਅਤੇ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਤੇ ਤੁਹਾਨੂੰ ਇੱਕ-ਇੱਕ ਕਰਕੇ ਇਨ੍ਹਾਂ ਮਾਮਲਿਆਂ ਬਾਰੇ ਤਫਸੀਲ ਨਾਲ ਦੱਸਦੇ ਹਾਂ|
Advertisment

ਸੁਲਤਾਨਪੁਰ ਲੋਧੀ

ਪਹਿਲਾ ਮਾਮਲਾ ਸੁਲਤਾਨਪੁਰ ਲੋਧੀ ਦਾ,ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਉਸਾਰੀ ਦਾ ਕੁੱਝ ਕੰਮ ਕਰਵਾਇਆ ਜਾ ਰਿਹਾ ਸੀ, ਪਰ ਇਲਾਕੇ ਦੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਆਪਣੇ ਹਿਮਾਇਤੀਆਂ ਨਾਲ ਪਹੁੰਚ ਕੇ ਉਸ ਕੰਮ ਨੂੰ ਰੋਕ ਦਿੱਤਾ, ਤੇ ਵਜ੍ਹਾ ਦਿੱਤੀ ਕਿ ਗੁਰਦੁਆਰਾ ਮੈਨੇਜਮੈਂਟ ਇਸ ਉਸਾਰੀ ਦੇ ਜ਼ਰੀਏ ਗੁਰੂ ਘਰ ਦੀ ਦਿੱਖ ਨੂੰ ਖਰਾਬ ਕਰ ਰਹੀ ਹੈ| ਵਿਧਾਇਕ ਸਾਹਿਬ ਨੇ ਆਪਣੇ ਰੁਤਬੇ ਦਾ ਫਾਇਦਾ ਉਠਾ ਕੇ ਗੁਰੂ ਘਰ ਦੇ ਕੰਮ ਚ ਦਖਲ ਦਿੱਤਾ, ਤਾਂ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, ਕਿ ਉਨ੍ਹਾਂ ਨੂੰ ਇਲਾਕੇ ਚ ਵਿਕਾਸ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ| publive-image ਉੱਧਰ ਫਤਿਹਗੜ੍ਹ ਸਾਹਿਬ ਵਿੱਚ ਸੁੰਦਰੀਕਰਨ ਦੇ ਨਾਂ ਤੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਜੋਤੀ ਸਰੂਪ ਚੌਂਕ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਨਾਲ ਬੁੱਤ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੇ ਬੰਦ ਕਰਵਾਇਆ ਤਾਂ ਪਹਿਲਾਂ ਤਾਂ ਵਿਧਾਇਕ ਸਾਬ੍ਹ ਆਪਣੇ ਹਿਮਾਇਤੀਆਂ ਨਾਲ ਸੜਕ ਤੇ ਹੀ ਧਰਨੇ ਤੇ ਬੈਠ ਗਏ, ਤੇ ਫਿਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਮੇਤ 5 ਵਿਅਕਤੀਆਂ ਮਾਮਲਾ ਦਰਜ ਕਰਵਾ ਦਿੱਤਾ... ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜ਼ਮੀਨ ਨੇ ਵਿਧਾਇਕ ਨਾਗਰਾ ਉਸਾਰੀ ਕਰਵਾ ਰਹੇ ਸਨ, ਉਹ ਐੱਸਜੀਪੀਸੀ ਦੀ ਹੈ, ਤੇ ਇਸ ਉਸਾਰੀ ਲਈ ਉਨ੍ਹਾਂ ਤੋਂ ਕੋਈ ਮਨਜੂਰੀ ਲਈ ਹੀ ਨਹੀਂ ਗਈ|publive-imageਕਾਂਗਰਸੀ ਵਿਧਾਇਕ ਦੀ ਇਸ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਫਤਿਹਗੜ੍ਹ ਸਾਹਿਬ ਦੇ ਡੀਸੀ ਅਤੇ ਐੱਸਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਚ ਦਖਲ ਦੇਣ ਦੀ ਮੰਗ ਕੀਤੀ ਹੈ|ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਤੇ 4 ਹੋਰ ਲੋਕਾਂ ਦੇ ਖਿਲਾਫ ਦਰਜ ਹੋਏ ਮਾਮਲੇ ਦੀ ਜਾਂਚ ਦਾ ਭਰੋਸਾ ਐੱਸਐੱਸਪੀ ਵੱਲੋਂ ਦਿੱਤਾ ਗਿਆ ਹੈ| ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਕਾਂਗਰਸੀ ਵਿਧਾਇਕਾਂ ਦੀ ਦਖਲਅੰਦਾਜੀ ਨਾਜਾਇਜ਼ ਹੈ | ਸੱਤਾ ਦੇ ਨਸ਼ੇ ਵਿੱਚ ਚੂਰ ਇਹ ਵਿਧਾਇਕ ਹੁਣ ਗੁਰੂ ਘਰਾਂ ਦੇ ਅੰਦਰ ਤੇ ਉਨ੍ਹਾਂ ਦੀਆਂ ਜ਼ਮੀਨਾਂ ਤੇ ਵੀ ਆਪਣੀ ਮਲਕੀਅਤ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਨਜ਼ਰ ਆ ਰਹੇ ਨੇ| -
sgpc punjab congress sultanpur-lodhi sundikaran-of-guru-ghar
Advertisment

Stay updated with the latest news headlines.

Follow us:
Advertisment