Thu, Apr 25, 2024
Whatsapp

ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ :ਮਨਜਿੰਦਰ ਸਿਰਸਾ

Written by  Shanker Badra -- January 16th 2019 07:11 PM -- Updated: January 16th 2019 07:14 PM
ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ :ਮਨਜਿੰਦਰ ਸਿਰਸਾ

ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ :ਮਨਜਿੰਦਰ ਸਿਰਸਾ

ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ :ਮਨਜਿੰਦਰ ਸਿਰਸਾ:ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਆਖਿਆ ਕਿ ਕਾਂਗਰਸ ਦੀ ਪ੍ਰਧਾਨ ਨਿਯੁਕਤ ਹੋਈ ਸ਼ੀਲਾ ਦੀਕਸ਼ਿਤ ਦੀ ਤਾਜਪੋਸ਼ੀ ਸਮਾਗਮ ਵਿਚ 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸਾਹਮਣੇ ਵਾਲੀ ਲਾਈਨ ਵਿਚ ਬਿਠਾ ਕੇ ਕਾਂਗਰਸ ਪਾਰਟੀ ਨੇ 1984 ਸਿੱਖ ਕਤਲੇਆਮ ਕੇਸਾਂ ਦੇ ਗਵਾਹਾਂ ਨੂੰ ਧਮਕਾਉਣ ਤੇ ਉਹਨਾਂ ਨੂੰ ਕੇਸਾਂ ਵਿਚ ਦੋਸ਼ੀਆਂ ਖਿਲਾਫ ਗਵਾਹੀਆਂ ਦੇਣ ਤੋਂ ਰੋਕਣ ਦਾ ਯਤਨ ਕੀਤਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਾਂਗਰਸ ਬੁਖਲਾ ਗਈ ਹੈ ਤੇ ਆਪਣੇ ਆਗੂਆਂ, ਜਿਸਦੀ ਜ਼ਿੰਮੇਵਾਰੀ ਇਸਨੇ 1984 ਸਿੱਖ ਕਤਲੇਆਮ ਵਾਸਤੇ ਲਗਾਈ ਸੀ, ਦੀ ਚਮੜੀ ਬਚਾਉਣ ਲਈ ਪੱਬਾਂ ਭਾਰ ਹੋਈ ਪਾਰਟੀ ਪੀੜਤਾਂ ਦੇ ਪਰਿਵਾਰਾਂ ਤੇ ਗਵਾਹਾਂ ਨੂੰ ਆਪਣੀ ਤਾਕਤ ਵਿਖਾਉਣ ਲਈ ਦੋਸ਼ੀਆਂ ਨੂੰ ਆਪਣੇ ਸਮਾਗਮਾਂ ਵਿਚ ਪ੍ਰਮੁੱਖਤਾ ਨਾਲ ਵਿਖਾ ਰਹੀ ਹੈ।ਉਹਨਾਂ ਕਿਹਾ ਕਿ ਕਾਂਗਰਸ ਹੁਣ ਘਬਰਾਈ ਹੋਈ ਹੈ ਕਿਉਂਕਿ ਉਹ ਜਾਣਦੀ ਹੈ ਕਿ 1984 ਸਿੱਖ ਕਤਲੇਆਮ ਦੇ ਕੇਸਾਂ ਵਿਚ ਕਮਲ ਨਾਥ ਤੇ ਟਾਈਟਲਰ ਨੂੰ ਵੀ ਸਜ਼ਾ ਹੋਣੀ ਨਿਸ਼ਚਿਤ ਹੈ। [caption id="attachment_241430" align="aligncenter" width="300"]Congress Jagdish Tytler events presenting 1984 Sikh genocide witnesses :Manjinder Sirsa ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ : ਮਨਜਿੰਦਰ ਸਿਰਸਾ[/caption] ਸਿਰਸਾ ਨੇ ਕਿਹਾ ਕਿ ਜਗਦੀਸ਼ ਟਾਈਟਲਰ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਚੋਂ ਇਕ ਹੈ, ਜਿਸਨੂੰ ਗਾਂਧੀ ਪਰਿਵਾਰ ਨਾਲ ਨੇੜਤਾ ਦੀ ਬਦੌਲਤ ਇਹਨਾਂ ਸਾਲਾਂ ਦੌਰਾਨ ਨਿਆਂਇਕ ਪੰਜੇ ਦੀ ਪਕੜ ਵਿਚੋਂ ਛੋਟ ਮਿਲਦੀ ਰਹੀ।ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੰਸਦ ਵਿਚ ਪੇਸ਼ ਕੀਤੀ ਗਈ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿਚ ਸਾਫ ਲਿਖਿਆ ਹੈ ਕਿ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਐਚ ਕੇ ਐਲ ਭਗਤ ਦੋਸ਼ੀ ਹਨ।ਟਾਈਟਲਰ ਨੇ ਗਾਂਧੀ ਪਰਿਵਾਰ ਨਾਲ ਆਪਣੀ ਨੇੜਤਾ ਦਾ ਲਾਹਾ ਲਿਆ ਤੇ ਸੀਬੀਆਈ ਤੋਂ ਕਲੀਨ ਚਿੱਟ ਹਾਸਲ ਕਰ ਲਈ, ਹਾਲਾਂਕਿ ਉਸਦਾ ਨਾਮ ਕਈ ਕਮਿਸ਼ਨਰਾਂ ਤੇ ਜਾਂਚ ਰਿਪੋਰਟਾਂ ਵਿਚ ਲਿਖਿਆ ਗਿਆ ਸੀ। [caption id="attachment_241438" align="aligncenter" width="300"]Congress Jagdish Tytler events presenting 1984 Sikh genocide witnesses :Manjinder Sirsa ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ : ਮਨਜਿੰਦਰ ਸਿਰਸਾ[/caption] ਇੰਨਾ ਹੀ ਨਹੀਂ ਬਲਕਿ ਉਸਨੇ ਕਾਂਗਰਸ ਦੀ ਸਰਪ੍ਰਸਤੀ ਦੀ ਬਦੌਲਤ ਕਾਂਗਰਸ ਦੀ ਅਗਵਾਈ ਹੇਠਲੀਆਂ ਸਰਕਾਰਾਂ ਵਿਚ ਮੰਤਰੀਆਂ ਦੇ ਰੁਤਬੇ ਵੀ ਹਾਸਲ ਕੀਤੇ।ਉਹਨਾਂ ਕਿਹਾ ਕਿ ਸਿੱਖਾਂ ਦੇ ਜ਼ਖ਼ਮਾਂ 'ਤੇ ਟਾਈਟਲਰ ਨੇ ਲੂਣ ਉਦੋਂ ਛਿੜਕਿਆ ਜਦੋਂ ਉਸਨੇ ਪਿਛਲੇ ਸਾਲ ਇਕ ਟੀ ਵੀ ਇੰਟਰਵਿਊ ਦੌਰਾਨ ਖੁਦ ਮੰਨਿਆ ਸੀ ਕਿ ਰਾਜੀਵ ਗਾਂਧੀ ਖੁਦ ਉਸਦੇ ਨਾਲ ਕਾਰ ਵਿਚ ਬੈਠ ਕੇ ਗਏ ਸਨ ਤੇ ਸਿੱਖਾਂ ਦੀਆਂ ਲਾਸ਼ਾਂ ਵੇਖੀਆਂ ਸਨ।ਉਹਨਾਂ ਕਿਹਾ ਕਿ ਟਾਈਟਲਰ ਨੇ ਇੰਟਰਵਿਊ ਦੌਰਾਨ ਇਹ ਗੱਲ ਇਸ ਵਾਸਤੇ ਆਖੀ ਤਾਂ ਜੋ ਗਾਂਧੀ ਪਰਿਵਾਰ ਨੂੰ ਸੰਕੇਤ ਮਿਲ ਸਕੇ ਕਿ ਜੇਕਰ ਉਹ ਫਸਿਆ ਤਾਂ ਫਿਰ ਗਾਂਧੀ ਪਰਿਵਾਰ ਵੀ ਫਸੇਗਾ ਜੋ ਕਿ ਹੁਣ ਤੱਕ ਉਸਨੂੰ ਬਚਾਉਂਦਾ ਆਇਆ ਹੈ। [caption id="attachment_241429" align="aligncenter" width="300"]Congress Jagdish Tytler events presenting 1984 Sikh genocide witnesses :Manjinder Sirsa ਕਾਂਗਰਸ ਟਾਈਟਲਰ ਨੂੰ ਆਪਣੇ ਸਮਾਗਮਾਂ 'ਚ ਪੇਸ਼ ਕਰ ਕੇ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਲਈ ਪੱਬਾਂ ਭਾਰ : ਮਨਜਿੰਦਰ ਸਿਰਸਾ[/caption] ਉਹਨਾਂ ਕਿਹਾ ਕਿ ਅੱਜ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਦੇ ਤਾਜਪੋਸ਼ੀ ਸਮਾਗਮ ਵਿਚ ਜਗਦੀਸ਼ ਟਾਈਟਲਰ ਨੂੰ ਸਿਰਫ ਕਰ ਕੇ ਮੂਹਰੀ ਕਤਾਰ ਵਿਚ ਬਿਠਾਇਆ ਤਾਂ ਜੋ ਕਿ ਉਹ ਗਵਾਹਾਂ ਨੂੰ ਡਰਾ ਸਕੇ।ਸਿਰਸਾ ਨੇ ਕਿਹਾ ਕਿ ਸੰਦੇਸ਼ ਬਹੁਤ ਸਪਸ਼ਟ ਹੈ ਕਿ ਕਾਂਗਰਸ ਟਾਈਟਲਰ ਦੀ ਪੁਰਜੋਰ ਹਮਾਇਤ ਕਰਦੀ ਹੈ ਤੇ 1984 ਕਤਲੇਆਮ ਦੇ ਕੇਸਾਂ ਦੇ ਗਵਾਹਾਂ ਨੂੰ ਖੁਦ ਪਿੱਛੇ ਹੱਟ ਜਾਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਟਾਈਟਲਰ ਨੂੰ ਅਹਿਮੀਅਤ ਦੇਣਾ ਨਿਆਂਪਾਲਿਕਾ ਦਾ ਵੀ ਅਪਮਾਨ ਹੈ ਕਿਉਂਕਿ ਹਾਈ ਕੋਰਟ ਨੇ ਸੱਜਣ ਕੁਮਾਰ ਦੇ ਕੇਸ ਵਿਚ 34 ਸਾਲਾਂ ਤੱਕ ਦੋਸ਼ੀਆਂ ਨੂੰ ਸਿਆਸੀ ਪੁਸ਼ਪਨਾਹੀ ਮਿਲਣ ਦੀ ਗੱਲ ਸਿੱਧੇ ਤੌਰ 'ਤੇ ਆਖੀ ਸੀ।ਅਕਾਲੀ ਦਲ ਦੇ ਬੁਲਾਰੇ ਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਮੇਟੀ ਪੀੜਤਾਂ ਦੀ ਮਦਦ ਕਰਨ ਤੇ ਕੇਸਾਂ ਨੂੰ ਇਹਨਾਂ ਦੇ ਨਤੀਜੇ ਤੱਕ ਲਿਜਾਣ ਵਾਸਤੇ ਦ੍ਰਿੜ ਹੈ ਤੇ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਵਾ ਕੇ ਹੀ ਸਾਹ ਲਿਆ ਜਾਵੇਗਾ। -PTCNews


Top News view more...

Latest News view more...