ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ

Congress MLA Bhoa Joginder Pal Before Lok Sabha elections Mother Oath
ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ

 ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ:ਪਠਾਨਕੋਟ : ਕਾਂਗਰਸ ਦੇ ਵਿਧਾਇਕ ਇੱਕ -ਇੱਕ ਕਰਕੇ ਵਿਵਾਦਾਂ ਵਿੱਚ ਫ਼ਸਦੇ ਜਾ ਰਹੇ ਹਨ।ਕਾਂਗਰਸ ਦੇ ਵੱਡੇ -ਵੱਡੇ ਲੀਡਰਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਵੱਡੀਆਂ -ਵੱਡੀਆਂ ਫ਼ੜਾ ਮਾਰੀਆਂ ਸਨ ਪਰ ਚੋਣ ਹਾਰਨ ਤੋਂ ਬਾਅਦ ਖਾਧੀ ਸਹੁੰ ਤੋਂ ਮੁੱਕਰੇ ਦਿਖਾਈ ਦੇ ਰਹੇ ਹਨ।ਇੱਕ ਕਹਾਵਤ ਹੈ ਕਿ “ਮਰੇ ਮੁੱਕਰੇ ਦਾ ਕੋਈ ਹੱਲ ਨਹੀਂ ਹੁੰਦਾ” ਅਤੇ ਅਜਿਹਾ ਹੀ ਹਾਲ ਕਾਂਗਰਸ ਦਾ ਵੀ ਹੈ।

Congress MLA Bhoa Joginder Pal Before Lok Sabha elections Mother Oath

ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ

ਦਰਅਸਲ ‘ਚ ਭੋਆ ਵਿਧਾਨ ਸਭਾ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਨੇ ਆਪਣੀ ਮਾਂ ਦੀ ਸਹੁੰ ਖਾ ਕੇ ਕਿਹਾ ਸੀ ਕਿ ਜੇਕਰ ਗੁਰਦਾਸਪੁਰ ਵਿਚ ਸੁਨੀਲ ਜਾਖੜ ਹਾਰ ਗਏ ਤਾਂ ਉਹ ਅਸਤੀਫਾ ਦੇ ਦੇਣਗੇ ਪਰ ਵਿਧਾਇਕ ਹੁਣ ਆਪਣੀ ਕੁਰਸੀ ਬਚਾਉਂਦੇ ਨਜ਼ਰ ਆ ਰਹੇ ਹਨ।ਜਦੋਂ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਹਾਰ ਗਏ ਹਨ ਤਾਂ ਵਿਧਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਦੌਰਾਨ ਵਿਰੋਧੀ ਵੀ ਜੋਗਿੰਦਰਪਾਲ ਤੋਂ ਅਸਤੀਫਾ ਮੰਗ ਰਹੇ ਹਨ। ਕੀ ਚੋਣਾਂ ਵੇਲੇ ਖਾਧੀ ਸਹੁੰ ਦੀ ਲਾਜ ਰੱਖੇਗਾ ਇਹ ਕਾਂਗਰਸੀ ਆਗੂ ?

Congress MLA Bhoa Joginder Pal Before Lok Sabha elections Mother Oath

ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੀ 28 ਅਪ੍ਰੈਲ ਨੂੰ ਸੋਨੀਆ ਗਾਂਧੀ ਦੇ ਸੰਸਦੀ ਖੇਤਰ ‘ਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣ ਹਾਰ ਗਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।ਜਿਸ ਕਰਕੇ ਲੋਕ ਸੋਸ਼ਲ ਮੀਡੀਆ ‘ਤੇ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਕਹਿ ਰਹੇ ਹਨ।

Congress MLA Bhoa Joginder Pal Before Lok Sabha elections Mother Oath

ਮਾਂ ਦੀ ਸਹੁੰ ਖਾ ਕੇ ਮੁੱਕਰਿਆ ਕਾਂਗਰਸੀ ਵਿਧਾਇਕ , ਜੇਕਰ ਜਾਖੜ ਹਾਰ ਗਏ ਤਾਂ ਦੇਣਗੇ ਅਸਤੀਫਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਖਾਲਿਸਤਾਨ ਕਮਾਂਡੋਂ ਫੋਰਸ ਦੇ ਭਗੌੜੇ ਖਾੜਕੂ ਕੰਤਾ ਵਲੈਤੀਆ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਦੇ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਕਾਂਗਰਸੀ ਉਮੀਦਵਾਰਾਂ ਦੀ ਜਿੱਤ-ਹਾਰ ਲਈ ਸਬੰਧਤ ਹਲਕਿਆਂ ਦੇ ਵਿਧਾਇਕ ਜ਼ਿੰਮੇਵਾਰ ਹੋਣਗੇ ਤੇ ਉਮੀਦਵਾਰ ਦੇ ਹਾਰਨ ‘ਤੇ ਵਿਧਾਇਕਾਂ ਨੂੰ ਅਸਤੀਫੇ ਦੇਣੇ ਪੈਣਗੇ।

-PTCNews