ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ?

Congress MLA Darshan Singh Brar threatened voters
ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ? 

ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ?:ਦਾਖਾ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਦਾਖਾ ਹਲਕੇ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ।

Congress MLA Darshan Singh Brar threatened voters
ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ?

ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਧੱਕੇਸ਼ਾਹੀ ਤੋਂ ਬਾਅਦ ਹੁਣ ਬਾਘਾ ਪੁਰਾਣਾ ਤੋਂ ਕਾਂਗਰਸੀ ਐਮਐਲਏ ਦਰਸ਼ਨ ਸਿੰਘ ਬਰਾੜ ‘ਤੇ ਵੋਟਰਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ ਬਾਹਰਲਾ ਐਮਐਲਏ ਇਸ ਇਲਾਕੇ ਵਿੱਚ ਨਹੀਂ ਵੜ ਸਕਦਾ ਪਰ ਇਸ ਦੇ ਬਾਵਜੂਦ ਵੀ ਕਾਂਗਰਸੀ ਐਮਐਲਏਸ਼ਰੇਆਮ ਗੁੰਡਾਗਰਦੀ ‘ਤੇ ਉਤਰ ਆਏ ਹਨ।

Congress MLA Darshan Singh Brar threatened voters
ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ?

ਇਸ ਦੌਰਾਨ ਬਾਘਾ ਪੁਰਾਣਾ ਤੋਂਕਾਂਗਰਸੀ ਐਮਐਲਏ ਦਰਸ਼ਨ ਸਿੰਘ ਬਰਾੜ ਪਿੰਡ ਦਾਖਾ ਵਿਖੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨੂੰ ਦੇਖ ਕੇ ਇੱਕ ਵਿਅਕਤੀ ਨੇ ਕੈਮਰੇ ਅੱਗੇ ਹੱਥ ਕਰਕੇ ਕਾਂਗਰਸੀ ਐਮਐਲਏ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ‘ਤੇ ਪਿੰਡ ਸਰਾਭਾ ‘ਚ ਵੋਟਰਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਨੇ ਰਾਤ ਫੇਸਬੁੱਕ ‘ਤੇ ਲਾਇਵ ਹੋ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਧਮਕੀਆਂ ਦਿੱਤੀਆਂ ਸਨ।

Congress MLA Darshan Singh Brar threatened voters
ਕੁਲਬੀਰ ਜੀਰਾ ਤੋਂ ਬਾਅਦ ਹੁਣ ਕਾਂਗਰਸੀ MLA ਦਰਸ਼ਨ ਬਰਾੜ ਵੋਟਰਾਂ ਨੂੰ ਲੱਗੇ ਧਮਕਾਉਣ , ਆਖ਼ਿਰ ਪੁਲਿਸ ਕਿਉਂ ਹੋਈ ਸੁੰਨ ?

ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ‘ਚ ਭੇਜਣਗੇ।
-PTCNews