ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ ‘ਚ ਬਣੀ ਚਰਚਾ ਦਾ ਵਿਸ਼ਾ

ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ 'ਚ ਬਣੀ ਚਰਚਾ ਦਾ ਵਿਸ਼ਾ
ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ 'ਚ ਬਣੀ ਚਰਚਾ ਦਾ ਵਿਸ਼ਾ

ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ ‘ਚ ਬਣੀ ਚਰਚਾ ਦਾ ਵਿਸ਼ਾ

ਮੋਗਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਦੇ ਦੀ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਕਿਸੇ ਵੀ ਕੀਮਤ ‘ਤੇ ਬਦਲਾਖੋਰੀ ਦੀ ਭਾਵਨਾ ਤਹਿਤ ਕਿਸੇ ਵੀ ਵਿਰੋਧੀ ‘ਤੇ ਕਿਸੇ ਵੀ ਕਿਸਮ ਦਾ ਝੂਠਾ ਮਾਮਲਾ ਦਰਜ ਨਹੀਂ ਕਰੇਗੀ ਪਰ ਜ਼ਮੀਨੀ ਹਕੀਕਤ ਪੂਰਨ ਤੌਰ ‘ਤੇ ਮੁੱਖ ਮੰਤਰੀ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੀ ਨਜ਼ਰ ਆ ਰਹੀ ਹੈ।

ਹਾਲ ਹੀ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵਾਇਰਲ ਹੋਇਆ ਵੀਡੀਓ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਇਸ ਵੀਡੀਓ ‘ਚ ਕਾਂਗਰਸੀ ਵਿਧਾਇਕ ਸ਼ਰ੍ਹੇਆਮ ਕਿਸੇ ਮਾਮਲੇ ਵਿੱਚ ਕਿਸੇ ‘ਤੇ 326 ਦਾ ਪਰਚਾ ਦਰਜ ਕਰਵਾਉਣ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ।

ਇਸ ਦੇ ਨਾਲ ਹੀ ਵਿਧਾਇਕ ਕਥਿਤ ਤੌਰ ‘ਤੇ ਪੈਸੇ ਮੰਗਣ ਦੀ ਗੱਲ ਕਹਿ ਰਹੇ ਹਨ।

ਇਸ ਸਬੰਧ ਵਿੱਚ ਵੀਡੀਓ ਵਾਇਰਲ ਕਰਨ ਵਾਲੇ ਹਰਗੋਪਾਲ ਸਿੰਘ ਨੇ ਕੈਮਰੇ ਸਾਹਮਣੇ ਆਉਂਦਿਆਂ ਸਪਸ਼ਟ ਤੌਰ ‘ਤੇ ਕਿਹਾ ਕਿ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਜਿਸ ਮਾਮਲੇ ਦੀ ਗੱਲ ਕਰ ਰਹੇ ਹਨ ਅਸਲ ਵਿੱਚ ਉਹ ਉਸ ਦੇ ਭਰਾ ਜਸਪਾਲ ਸਿੰਘ ਤੇ ਚਾਚਾ ਬੂਟਾ ਸਿੰਘ ਵਾਸੀ ਸੱਦਾ ਸਿੰਘ ਵਾਲਾ ਵਿਰੁੱਧ ਦਰਜ ਹੈ। ਇਸ ਮੌਕੇ ਇਸ ਅਕਾਲੀ ਵਰਕਰ ਨੇ ਉਹ ਲੜਕੇ ਇੰਦਰਜੀਤ ਸਿੰਘ ਨੂੰ ਕੈਮਰੇ ਸਾਹਮਣੇ ਲਿਆਂਦਾ ਜਿਸ ਦੀ ਕਥਿਤ ਤੌਰ ‘ਤੇ ਸੱਜੇ ਹੱਥ ਦੀ ਉਂਗਲ ਕੱਟ ਕੇ 326 ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।
ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ 'ਚ ਬਣੀ ਚਰਚਾ ਦਾ ਵਿਸ਼ਾਇਸ ਮੌਕੇ ਅਕਾਲੀ ਵਰਕਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਵਾਲੇ ਇੰਦਰਜੀਤ ਸਿੰਘ ਵਾਸੀ ਸੱਦਾ ਸਿੰਘ ਵਾਲਾ ਨੇ ਦੱਸਿਆ ਕਿ ਉਸ ਨੂੰ ਕਥਿਤ ਤੌਰ ‘ਤੇ ਗੁੰਮਰਾਹ ਕਰਕੇ ਉਸ ਦੀ ਉਂਗਲ ਕੱਟੀ ਗਈ ਤੇ ਉਸ ਪਾਸੋਂ ਸ਼ਿਕਾਇਤ ਕਰਵਾ ਕੇ 326 ਦਾ ਮਾਮਲਾ ਕੁੱਝ ਲੋਕਾਂ ‘ਤੇ ਦਰਜ ਕਰਵਾ ਦਿੱਤਾ ਗਿਆ।
ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ 'ਚ ਬਣੀ ਚਰਚਾ ਦਾ ਵਿਸ਼ਾਹਰਗੋਪਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਵੀਡੀਓ ਸਿਆਸੀ ਗਲਿਆਰਿਆਂ 'ਚ ਬਣੀ ਚਰਚਾ ਦਾ ਵਿਸ਼ਾਇਸੇ ਦੌਰਾਨ ਸ਼੍ਰੋ੍ਰਮÎਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਅੱਜ ਬਾਘਾਪੁਰਾਣਾ ‘ਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵਾਇਰਲ ਹੋਈ ਵੀਡੀਓ ਨੂੰ ਗੰਭੀਰ ਦੱਸਦਿਆਂ ਇਸ ਨੂੰ ਕਾਂਗਰਸ ਸਕਰਾਰ ਦੇ ਮੱਥੇ ‘ਤੇ ਕਾਲਾ ਕਲੰਕ ਕਰਾਰ ਦਿੱਤਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਧਾਇਕ ਸ਼ਰ੍ਹੇਆਮ ਬੇਕਸੂਰ ਲੋਕਾਂ ‘ਤੇ ਝੂਠੇ ਪਰਚੇ ਦਰਜ ਕਰਵਾ ਕੇ ਲੋਕਾਂ ਦੀਆਂ ਜੇਬਾਂ ਲੁੱਟ ਰਹੇ ਹਨ।

—PTC News