ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਲੋਕਾਂ ਨੂੰ ਦਿੱਤੀ ਮਾਸਕ ਪਾਉਣ ਦੀ ਸਲਾਹ, ਖੁਦ ਮਾਸਕ ਪਾਉਣਾ ਭੂਲੇ ਜਨਾਬ

Congress MLA Dr. Raj Kumar Verka advised people to wear masks, forget to wear masks yourself
ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਲੋਕਾਂ ਨੂੰ ਦਿੱਤੀ ਮਾਸਕ ਪਾਉਣ ਦੀ ਸਲਾਹ, ਖੁਦ ਮਾਸਕ ਪਾਉਣਾ ਭੂਲੇ ਜਨਾਬ

ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਲੋਕਾਂ ਨੂੰ ਦਿੱਤੀ ਮਾਸਕ ਪਾਉਣ ਦੀ ਸਲਾਹ, ਖੁਦ ਮਾਸਕ ਪਾਉਣਾ ਭੂਲੇ ਜਨਾਬ:ਅੰਮ੍ਰਿਤਸਰ : ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਪੰਜਾਬ ਵਾਸੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਜਨਤਕ ਥਾਵਾਂ ਉਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਸ ਦੌਰਾਨ ਕੈਬਨਿਟ ਰੈਕ ਪ੍ਰਾਪਤ ਡਾ. ਰਾਜ ਕੁਮਾਰ ਵੇਰਕਾ (ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ ) ਪੰਜਾਬ ਵਿੱਚ ਕੋਰੋਨਾ ਜਿਹੀ ਭੈੜੀ ਬਿਮਾਰੀ ਨੂੰ ਲੈ ਕੇ ਕਾਫ਼ੀ ਚਿੰਤਤ ਹਨ,ਇਸ ਲਈ ਅੱਜ ਡਾ. ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ‘ਚ ਆਪਣੇ ਸਾਥੀਆਂ ਨਾਲ ਖੜ੍ਹਕੇ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਕੇ ਰੱਖਣ ਦਾ ਸੁਨੇਹਾ ਦਿੱਤਾ ਪਰ ਜਨਾਬ ਖ਼ੁਦ ਮਾਸਕਪਾਉਣਾ ਭੁੱਲ ਹੀ ਗਏ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਮਾਸਕ ਨਾ ਪਾਉਣ ਵਾਲਿਆਂ ਖਿਲਾਫ਼ ਸਖ਼ਤੀ ਵਰਤਣ ਲਈ ਪੁਲਿਸ ਨੂੰ ਹੁਕਮ ਦਿੱਤੇ ਸਨ ਪਰ ਇਸ ਕੈਬਨਿਟ ਰੈਕ ਪ੍ਰਾਪਤਕਾਂਗਰਸੀਵਿਧਾਇਕ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ ? ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਾਉਣ ’ਤੇ 200 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।
-PTCNews