ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

Congress MLA Sushil Rinku injured in road accident in Nawanshahr
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ 'ਚ ਦਾਖ਼ਲ 

ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ:ਜਲੰਧਰ : ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਰਿੰਕੂ ਦੀ ਗੱਡੀ ਮੰਗਲਵਾਰ ਨੂੰ ਸਵੇਰੇ ਜਲੰਧਰ- ਚੰਡੀਗੜ੍ਹ ਰੋਡ ‘ਤੇ ਪਿੰਡ ਜਾਡਲਾ ਨੇੜੇ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿਚ ਵਿਧਾਇਕ ਰਿੰਕੂ ,ਦੋ ਗੰਨਮੈਨ ਅਤੇ ਡਰਾਇਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।

Congress MLA Sushil Rinku injured in road accident in Nawanshahr
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਰਿੰਕੂ ਅੱਜ ਸਵੇਰੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਨਵਾਂਸ਼ਹਿਰ ਦੇ ਪਿੰਡ ਜਾਡਲਾ ਨੇੜੇ ਟਰੈਕਟਰ -ਟਰਾਲੀ ਨਾਲ ਗੱਡੀ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਹੈ।

ਇਹ ਵੀ ਪੜ੍ਹੋ : ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ ‘ਚ ਅਹਿਮ ਮੀਟਿੰਗ, ਦੇਸ਼ ਪੱਧਰ ‘ਤੇ ਅੰਦੋਲਨ ਕਰਨ ਦੀ ਤਿਆਰੀ

Congress MLA Sushil Rinku injured in road accident in Nawanshahr
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

ਕਾਂਗਰਸੀ ਵਿਧਾਇਕ ਰਿੰਕੂ ਆਪਣੀ ਫਾਰਚੂਨਰ ਗੱਡੀ ‘ਚ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ’ਤੇ ਬੈਠੇ ਹੋਏ ਸਨ। ਇਸ ਦੌਰਾਨ ਟਰੈਕਟਰ ਚਾਲਕ ਨੇ ਅਚਨਚੇਤੀ ਬ੍ਰੇਕ ਮਾਰ ਦਿੱਤੀ ਤਾਂ ਗੱਡੀ ਟਰਾਲੀ ਦੇ ਪਿੱਛੇ ਟਕਰਾ ਗਈ।

Congress MLA Sushil Rinku injured in road accident in Nawanshahr
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਵਾਪਰਿਆ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

ਇਸ ਹਾਦਸੇ ’ਚ ਵਿਧਾਇਕ ਸੁਸ਼ੀਲ ਰਿੰਕੂ, ਉਨ੍ਹਾਂ ਦਾ ਡਰਾਈਵਰ ਵਿੱਕੀ ਤੇ ਗੰਨਮੈਨ ਵਿਕਰਮ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
-PTCNews