ਹੋਰ ਖਬਰਾਂ

ਰਵਨੀਤ ਬਿੱਟੂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ , ਬਨੂੜ ਕੋਲ ਟਰੱਕ ਨੇ ਮਾਰੀ ਟੱਕਰ

By Shanker Badra -- October 12, 2020 3:54 pm -- Updated:October 12, 2020 4:00 pm

ਰਵਨੀਤ ਬਿੱਟੂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ , ਬਨੂੜ ਕੋਲ ਟਰੱਕ ਨੇ ਮਾਰੀ ਟੱਕਰ :ਚੰਡੀਗੜ੍ਹ : ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤੇਜ਼ ਰਫ਼ਤਾਰ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ ਤੇ ਕਈ ਵਾਰ ਮੰਤਰੀ ਵੀ ਇਨ੍ਹਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। Congress MP Ravneet Singh Bittu Road accident near Banur ਅਜਿਹਾ ਹੀ ਹਾਦਸਾ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਵਾਪਰਿਆ ਹੈ। ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਕਾਫ਼ਲੇ ਨਾਲ ਬੀਤੀ ਦੇਰ ਰਾਤ 11 ਵਜੇ ਬਨੂੜ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। Congress MP Ravneet Singh Bittu Road accident near Banur ਮਿਲੀ ਜਾਣਕਾਰੀ ਅਨੁਸਾਰ ਰਵਨੀਤ ਬਿੱਟੂ ਰਾਜਪੁਰਾ ਤੋਂ ਚੰਡੀਗੜ੍ਹ ਜਾ ਰਹੇ ਸੀ ਕਿ ਅਚਾਨਕ ਉਨ੍ਹਾਂ ਦੀ ਪਾਇਲਟ ਗੱਡੀ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। Congress MP Ravneet Singh Bittu Road accident near Banur ਇਸ ਹਾਦਸੇ ਵਿਚ ਸਿਰਫ਼ ਉਹਨਾਂ ਦੀ ਜਿਪਸੀ ਦਾ ਹੀ ਨੁਕਸਾਨ ਹੋਇਆ ਹੈ ਅਤੇ ਰਵਨੀਤ ਬਿੱਟੂ ਵਾਲ-ਵਾਲ ਬਚੇ ਹਨ। ਇਹ ਹਾਦਸਾ ਬਹੁਤ ਭਿਆਨਕ ਸੀ ਜਿਪਸੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

Congress MP Ravneet Singh Bittu Road accident near Banur
-PTCNews

  • Share