Wed, Apr 24, 2024
Whatsapp

ਕਾਂਗਰਸ ਵੱਲੋਂ ਓਮ ਬਿਰਲਾ ਦੀ ਸਪੀਕਰ ਦੇ ਅਹੁਦੇ ਲਈ ਹਿਮਾਇਤ ਕਰਨ ਦਾ ਫ਼ੈਸਲਾ

Written by  Shanker Badra -- June 18th 2019 09:58 PM -- Updated: June 18th 2019 10:02 PM
ਕਾਂਗਰਸ ਵੱਲੋਂ ਓਮ ਬਿਰਲਾ ਦੀ ਸਪੀਕਰ ਦੇ ਅਹੁਦੇ ਲਈ ਹਿਮਾਇਤ ਕਰਨ ਦਾ ਫ਼ੈਸਲਾ

ਕਾਂਗਰਸ ਵੱਲੋਂ ਓਮ ਬਿਰਲਾ ਦੀ ਸਪੀਕਰ ਦੇ ਅਹੁਦੇ ਲਈ ਹਿਮਾਇਤ ਕਰਨ ਦਾ ਫ਼ੈਸਲਾ

ਕਾਂਗਰਸ ਵੱਲੋਂ ਓਮ ਬਿਰਲਾ ਦੀ ਸਪੀਕਰ ਦੇ ਅਹੁਦੇ ਲਈ ਹਿਮਾਇਤ ਕਰਨ ਦਾ ਫ਼ੈਸਲਾ:ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਐਨ.ਡੀ.ਏ. ਵੱਲੋਂ ਖੜੇ ਕੀਤੇ ਉਮੀਦਵਾਰ ਓਮ ਬਿਰਲਾ ਦੀ ਹਿਮਾਇਤ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ ਦੇ ਫ਼ੈਸਲੇ ਮਗਰੋਂ ਓਮ ਬਿਰਲਾ ਦੇ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਨ.ਡੀ.ਏ. ਵੱਲੋਂ ਓਮ ਬਿਰਲਾ ਦੀ ਉਮੀਦਵਾਰੀ ਦਾ ਐਲਾਨ ਕਰਨ ਮਗਰੋਂ AIadmk ,BJD ਤੇ ਕਈ ਹੋਰ ਪਾਰਟੀਆਂ ਨੇ ਐਨ.ਡੀ.ਏ. ਉਮੀਦਵਾਰ ਦੀ ਹਿਮਾਇਤ ਦਾ ਫ਼ੈਸਲਾ ਕੀਤਾ ਸੀ , ਹੁਣ ਕਾਂਗਰਸ ਦੇ ਫ਼ੈਸਲੇ ਮਗਰੋਂ ਸਪੀਕਰ ਦੇ ਅਹੁਦੇ ਲਈ ਚੋਣ ਸਰਬ ਸੰਮਤੀ ਨਾਲ ਹੋਣ ਦੀ ਸੰਭਾਵਨਾ ਬਣ ਗਈ ਹੈ। -PTCNews


Top News view more...

Latest News view more...