Advertisment

ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ

author-image
Jashan A
Updated On
New Update
ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ
Advertisment
ਪੁਲਵਾਮਾ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਸਨਮਾਨ, ਕਿਹਾ ਮਸੂਦ ਅਜ਼ਹਰ 'ਜੀ', ਦੇਖੋ ਵੀਡੀਓ,ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੇ ਦਿਨ ਪਾਰਟੀ ਦੇ ਪ੍ਰੋਗਰਾਮ ਮੇਰਾ ਬੂਥ, ਮੇਰਾ ਮਾਣ ਪ੍ਰੋਗਰਾਮ 'ਚ ਇੱਕ ਵਿਵਾਦਿਤ ਬਿਆਨ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਉਹਨਾਂ ਦੀ ਨਿੰਦਾ ਹੋ ਰਹੀ ਹੈ। ਦਰਅਸਲ ਰਾਹੁਲ ਗਾਂਧੀ ਨੇ ਅੱਤਵਾਦੀ ਸੰਗਠਨ ਦੇ ਸਰਗਨਾ ਅਤੇ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜਹਰ ਨੂੰ ਜੀ ਕਹਿ ਕੇ ਸੰਬੋਧਿਤ ਕੀਤਾ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ 'ਤੇ ਦੋਸ਼ ਲਗਾਉਂਦੇ ਲਗਾਉਂਦੇ ਅੱਤਵਾਦ ਦੇ ਆਕਾ ਅਜਹਰ ਮਸੂਦ ਨੂੰ ਜੀ ਕਹਿ ਕੇ ਸਨਮਾਨ ਦੇ ਗਏ।
Advertisment
ਜਿਸ ਤੋਂ ਬਾਅਦ ਵਿਰੋਧੀ ਦਲਾਂ ਨੇ ਰਾਹੁਲ ਗਾਂਧੀ ਨੂੰ ਘੇਰ ਲਿਆ। ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਪਹਿਲਾਂ ਦਿਗਵਿਜੇ ਸਿੰਘ ਨੇ "ਓਸਾਮਾ ਜੀ" ਤੇ "ਹਾਫਿਜ਼ ਜੀ" ਕਿਹਾ, ਹੁਣ ਰਾਹੁਲ ਗਾਂਧੀ "ਅਜਹਰ ਮਸੂਦ ਜੀ" ਕਹਿ ਰਹੇ ਹਨ ,ਕਾਂਗਰਸ ਪਾਰਟੀ ਨੂੰ ਕੀ ਹੋ ਗਿਆ? ਉਥੇ ਹੀ ਕੇਂਦਰੀ ਮੰਤਰੀ ਸਮਿਤੀ ਇਰਾਨੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਜਾਰੀ ਕਰ ਕਿਹਾ ਕਿ ਰਾਹੁਲ ਤੇ ਪਾਕਿ 'ਚ ਕੀ ਸਾਂਝੀ ਗੱਲ ਹੈ? ਇਹ ਅੱਤਵਾਦੀਆਂ ਲਈ ਉਹਨਾਂ ਦਾ ਪਿਆਰ ਹੈ, ਨੋਟ ਕਰੋ ਕਿ ਮਸੂਦ ਅਜ਼ਹਰ ਦੇ ਪ੍ਰਤੀ ਸ਼ਰਧਾ...... ਇਸ ਗੱਲ ਦਾ ਸਬੂਤ ਕਿ ਰਾਹੁਲ ਅੱਤਵਾਦੀਆਂ ਨੂੰ ਪਿਆਰ ਕਰਦੇ ਹਨ। -PTC News-
punjabi-news latest-punjabi-news news-in-punjabi rahul-gandhi-news latest-rahul-gandhi-news
Advertisment

Stay updated with the latest news headlines.

Follow us:
Advertisment