ਮੁੱਖ ਖਬਰਾਂ

ਕਾਂਗਰਸ ਦਾ YouTube ਚੈਨਲ ਡਿਲੀਟ, ਜਾਂਚ ਦੀ ਕੀਤੀ ਮੰਗ

By Ravinder Singh -- August 24, 2022 6:29 pm -- Updated:August 24, 2022 6:56 pm

ਨਵੀਂ ਦਿੱਲੀ : ਕਾਂਗਰਸ ਪਾਰਟੀ ਦਾ ਯੂ-ਟਿਊਬ ਚੈਨਲ ਡਿਲੀਟ ਹੋ ਗਿਆ ਹੈ। ਪਾਰਟੀ ਨੇ ਖ਼ੁਦ ਟਵੀਟ ਕਰਕੇ ਚੈਨਲ ਦੇ ਡਿਲੀਟ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਕਾਰਨ ਇਹ ਚੈਨਲ ਡਿਲੀਟ ਹੋਇਆ ਹੈ। ਕਾਂਗਰਸ ਨੇ ਯੂ-ਟਿਊਬ ਅਤੇ ਗੂਗਲ ਨਾਲ ਰਾਬਤਾ ਬਣਾਇਆ ਹੋਵੇਗਾ ਅਤੇ ਚੈਨਲ ਨੂੰ ਮੁੜ ਤੋਂ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਂਗਰਸ ਦਾ YouTube ਚੈਨਲ ਡਿਲੀਟ, ਜਾਂਚ ਦੀ ਕੀਤੀ ਮੰਗਜਾਣਕਾਰੀ ਅਨੁਸਾਰ ਕਾਂਗਰਸ ਦਾ ਯੂ-ਟਿਊਬ ਚੈਨਲ ਬੁੱਧਵਾਰ ਨੂੰ ਡਿਲੀਟ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਖੁਦ ਕਾਂਗਰਸ ਪਾਰਟੀ ਨੇ ਟਵੀਟ ਕਰਕੇ ਦਿੱਤੀ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਕਿਹਾ ਕਿ ਯੂਟਿਊਬ ਚੈਨਲ 'ਇੰਡੀਅਨ ਨੈਸ਼ਨਲ ਕਾਂਗਰਸ' ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਨੂੰ ਰੀਸਟੋਰ ਕਰਵਾਉਣ ਲਈ Google ਅਤੇ YouTube ਟੀਮਾਂ ਨਾਲ ਰਾਬਤਾ ਬਣਾ ਰਹੇ ਹਾਂ। ਨਾਲ ਹੀ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਕਾਰਨ ਕੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ YouTube 'ਤੇ ਵਾਪਸ ਆਉਣ ਦੀ ਉਮੀਦ ਕਰਦੇ ਹਾਂ।

ਕਾਬਿਲੇਗੌਰ ਹੈ ਕਿ ਕਾਂਗਰਸ ਪਾਰਟੀ 7 ਸਤੰਬਰ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕਰ ਰਹੀ ਹੈ। ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ 12 ਸੂਬਿਆਂ ਤੋਂ ਹੁੰਦੀ ਹੋਈ ਜੰਮੂ-ਕਸ਼ਮੀਰ 'ਚ ਖ਼ਤਮ ਹੋਵੇਗੀ। ਇਸ ਯਾਤਰਾ ਵਿੱਚ ਕਾਂਗਰਸ ਦੇ ਝੰਡੇ ਦੀ ਬਜਾਏ ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਤਿਰੰਗਾ ਨਜ਼ਰ ਆਵੇਗਾ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਇੰਸਪੈਕਟਰ ਸਣੇ ਪ੍ਰਾਈਵੇਟ ਏਜੰਟ ਗ੍ਰਿਫ਼ਤਾਰ, 12.50 ਲੱਖ ਰੁਪਏ ਦੀ ਰਿਸ਼ਵਤ ਬਰਾਮਦ
ਪਾਰਟੀ ਨੇ ਸਮਾਜ 'ਚੋਂ ਨਫ਼ਰਤ ਦੇ ਖਾਤਮੇ ਅਤੇ ਏਕਤਾ ਬਰਕਰਾਰ ਰੱਖਣ ਲਈ ਭਾਰਤ ਜੋੜੋ ਯਾਤਰਾ ਦਾ ਮੁੱਖ ਕਾਰਨ ਦੱਸਿਆ ਹੈ। ਇਸ ਯਾਤਰਾ ਦੌਰਾਨ ਕੁੱਲ 3,500 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਇਹ ਯਾਤਰਾ ਕਰੀਬ 150 ਦਿਨਾਂ ਤੱਕ ਚੱਲੇਗੀ।

-PTC News

 

  • Share