ਮੁੱਖ ਖਬਰਾਂ

ਸਵੇਜ਼ ਨਹਿਰ 'ਚ ਫਸੇ ਸਮੁੰਦਰੀ ਜਹਾਜ਼ ਨੂੰ ਕੱਢੇ ਜਾਣ ਦਾ ਦਾਅਵਾ, 25 ਭਾਰਤੀ ਕਰੁ ਮੈਂਬਰ ਵੀ ਸੁਰੱਖਿਅਤ

By Jagroop Kaur -- March 29, 2021 1:03 pm -- Updated:March 29, 2021 1:03 pm

ਸਵੇਜ਼ ਨਹਿਰ ਵਿਚ ਫਸੇ ਮਾਲਵਾਹਕ ਸਮੁੰਦਰੀ ਜਹਾਜ਼ ਨੂੰ ਬਾਹਰ ਕੱਢ ਲਏ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ । ਇਸੇ ਦੌਰਾਨ ਇਕ ਨਿਜੀ ਖਬਰ ਏਜੇਂਸੀ ਨੇ ਇੰਚਕੈਪ ਸ਼ਿਪਿੰਗ ਸਰਵਿਸਿਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਸਵੇਜ਼ ਨਹਿਰ ਵਿਚ ਫਸਿਆ ਇਹ ਵਿਸ਼ਾਲ ਜਹਾਜ਼ ਹੁਣ ਤੈਰਨ ਲੱਗਿਆ ਹੈ ਅਤੇ ਉਸ ਨੂੰ ਚੱਲਣ ਲਾਇਕ ਹਾਲਾਤ ਵਿਚ ਲਿਆਉਣ ਦਾ ਕੰਮ ਜਾਰੀ ਹੈ।

ਵਿਸ਼ਵ ਪੱਧਰੀ ਸਮੁੰਦਰੀ ਸੇਵਾਵਾਂ ਦੇਣ ਵਾਲੀ ਕੰਪਨੀ ਇੰਚਕੈਪ ਨੇ ਆਪਣੇ ਟਵਿੱਟਰ ਉੱਤੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.30 ਮਿੰਟ 'ਤੇ ਜਹਾਜ਼ ਤੈਰਨ ਲੱਗ ਪਿਆ। ਹੁਣ ਇਸ ਨੂੰ ਪੂਰੀ ਤਰ੍ਹਾਂ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ। 400 ਮੀਟਰ ਲੰਬ ਐਵਰ ਗਿਵਨ ਜਹਾਜ਼ ਮੰਗਲਵਾਰ ਨੂੰ ਸਮੁੰਦਰੀ ਤੁਫ਼ਾਨ ਦੀ ਜ਼ੋਰਦਾਰ ਲਹਿਰਾਂ ਕਾਰਨ ਨਹਿਰ ਵਿਚ ਤਿਰਛਾ ਹੋਕੇ ਫਸ ਗਿਆ ਸੀ।

ਇਸ ਕਾਰਨ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਇਸ ਸਭ ਤੋਂ ਤੰਗ ਸਮੁੰਦਰੀ ਰਾਹ ਦੇ ਬੰਦ ਹੋਣ ਕਾਰਨ ਦੋਵੇਂ ਪਾਸੇ ਟ੍ਰੈਫਿਕ ਜਾਮ ਵਾਲੇ ਹਾਲਾਤ ਬਣ ਗਏ ਸਨ। ਇਸ ਦੇ ਨਾਲ ਇੰਨਾ ਪ੍ਰਭਾਵ ਪਿਆ ਕਿ ਘੱਟੋ ਘਟ 369 ਜਹਾਜ਼ ਨਹਿਰ ਦਾ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ।

ਸਵੇਜ਼ ਨਹਿਰ

Also Read | Farmers burn copies of farm laws on occasion of ‘Holika Dahan’

ਸਵੇਜ਼ ਨਹਿਰ ਪ੍ਰਬੰਧਨ ਦੇ ਚੇਅਰਮੈਨ ਓਸਾਮਾ ਰਬੀ ਨੇ ਮਿਸਰ ਦੇ ਐਕਸਟਰਾ ਨਿਊਜ਼ ਨੂੰ ਐਤਵਾਰ ਨੂੰ ਦੱਸਿਆ ਸੀ ਕਿ ਇਸ ਵਿਚ ਕਈ ਮਾਲਵਾਹਕ , ਤੇਲ ਦੇ ਟੈਂਕਰ ਅਤੇ ਏਐਨਜੀ ਜਾਂ ਐਲਪੀਜੀ ਲਿਜਾ ਰਹੇ ਜਹਾਜ਼ ਸ਼ਾਮਲ ਸਨ। ਸਵੇਜ਼ ਵਿਚ ਟਰਾਂਜ਼ਿਟ ਸੇਵਾਵਾਂ ਦੇਣ ਵਾਲੀ ਮਿਸਰ ਦੀ ਲੇਥ ਏਜੰਸੀ ਨੇ ਟਵੀਟ ਕੀਤਾ ਹੈ ਕਿ ਜਹਾਜ਼ ਅੰਸ਼ਿਕ ਤੌਰ ਉੱਤੇ ਤੈਰਨ ਲੱਗ ਪਿਆ ਹੈ। ਇਸ ਨੂੰ ਬਾਹਰ ਕੱਢਣ ਲੱਗੀ ਹੋਈ ਟੀਮ ਨੇ ਕੰਮ ਹੋਰ ਤੇਜ਼ ਕਰ ਦਿੱਤਾ ਹੈ।ਸਵੇਜ਼ ਨਹਿਰ

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਜਹਾਜ਼ ਦੇ ਮੁੜ ਤੈਰਨ ਦੀਆਂ ਰਿਪੋਰਟਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਲੱਗੀ ਹੈ। ਏਵਰਗ੍ਰੀਨ ਬੇੜੇ ਦਾ ਜਹਾਜ਼, ਏਵਰ ਗਿਵੇਨ ਮੰਗਲਵਾਰ ਨੂੰ ਫਸਿਆ ਸੀ , ਇਹ ਜਹਾਜ਼ 400 ਮੀਟਰ ਲੰਬਾ ਅਤੇ 60 ਮੀਟਰ ਚੌੜਾ ਸੀ ਜਿਸ ਨੂੰ ਬਾਹਰ ਕੱਢਣ ਲਈ ਅਣਥੱਕ ਮਿਹਨਤ ਕੀਤੀ ਗਈ। ਇਸ ਦੇ ਨਾਲ ਇਸ ਦਰਿਆ ਦੇ ਦੋਵੇਂ ਪਾਸੇ 300 ਤੋਂ ਵੱਧ ਜਹਾਜ਼ ਫ਼ਸੇ ਹੋਏ ਸਨ ਅਤੇ ਕਈ ਜਹਾਜ਼ਾਂ ਨੂੰ ਅਫ਼ਰੀਕਾ ਵੱਲ ਮੋੜਨਾ ਪਿਆ ਸੀ |

ਇਸ ਜਹਾਜ਼ ਨੂੰ ਚਲਾਉਣ ਵਾਲੇ 25 ਮੈਂਬਰ ਭਾਰਤੀ ਸਨ ਜੋ ਕਿ ਸੁਰੱਖਿਅਤ ਹਨ। ਬਰਨਹਾਰਡ ਸ਼ੁਲਟ ਸ਼ਿਪਮੈਨੇਜਮੈਂਟ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, "ਕਰੂ ਦੇ ਸਾਰੇ 25 ਮੈਂਬਰ ਸੁਰੱਖਿਅਤ ਹਨ, ਉਨ੍ਹਾਂ ਦੀ ਸਿਹਤ ਵੀ ਚੰਗੀ ਹੈ ਤੇ ਉਨ੍ਹਾਂ ਦਾ ਉਤਸ਼ਾਹ ਵੀ ਬਰਕਰਾਰ ਹੈ।

Click here to follow PTC News on Twitter.

  • Share