Sat, Apr 20, 2024
Whatsapp

ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀ ਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 

Written by  Shanker Badra -- June 17th 2021 10:02 AM -- Updated: June 17th 2021 10:05 AM
ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀ ਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 

ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀ ਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 

ਮੋਹਾਲੀ : ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਵੱਡੀ ਗਿਣਤੀ ਵਿੱਚ ਮੋਹਾਲੀ 'ਚ ਸਿੱਖਿਆ ਵਿਭਾਗ ਦੇ ਦਫ਼ਤਰ ਬਾਹਰ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।ਰੈਗੂਲਰ ਕਰਨ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਸੈਂਕੜੇ ਕੱਚੇ ਮੁਲਾਜ਼ਮਾਂ ਨੇ ਸਾਰੀ ਰਾਤ ਸਿੱਖਿਆ ਵਿਭਾਗ ਦੇਗੇਟਾਂ ਅੱਗੇ ਗੁਜ਼ਾਰੀ ਹੈ। ਨਾਲ ਹੀ ਬੀਤੀ ਰਾਤ ਸੈਂਕੜੇ ਕੱਚੇਮੁਲਾਜ਼ਮਾਂ ਦੀ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ ਤੇ ਅੱਜ ਮੁੜ ਮੀਟਿੰਗ ਰੱਖੀ ਗਈ ਹੈ। [caption id="attachment_507264" align="aligncenter" width="300"]Contractual school teachers Punjab protesting outside the PSEB office in Mohali ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਵੱਡੀ ਢਿੱਲ , ਨਵੀਆਂ ਹਦਾਇਤਾਂ ਜਾਰੀ ਜਾਣਕਾਰੀ ਅਨੁਸਾਰ ਅਧਿਆਪਕਾਂ ਦੀ ਬੀਤੀ ਦੇਰ ਰਾਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਦੋਰਾਹਾ ਦੇ ਰੈਸਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਅੱਜ ਦੁਪਹਿਰ 12.30 ਵਜੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਤੈਅ ਕੀਤੀ ਗਈ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਅਤੇ ਸਿੱਖਿਆ ਸਕੱਤਰ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਹਿੱਸਾ ਲੈਣਗੇ। [caption id="attachment_507263" align="aligncenter" width="300"]Contractual school teachers Punjab protesting outside the PSEB office in Mohali ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ[/caption] ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਅੱਜ 12.30 ਤੱਕ ਸਿੱਖਿਆ ਭਵਨ ਦੇ ਗੇਟ ਬੰਦ ਨਹੀਂ ਕਰਨਗੇ, ਜੇਕਰ ਮੀਟਿੰਗ ਸਹੀ ਸਮੇਂ ਸਿਰ ਨਾ ਹੋਈ ਜਾਂ ਕੋਈ ਸਾਰਥਿਕ ਹੱਲ ਨਾ ਨਿਕਲਿਆ ਤਾਂ ਅਗਲਾ ਐਕਸ਼ਨ ਕਰਨ ਲਈ ਮਜਬੂਰ ਹੋਣਗੇ।ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਨਿਭਾਉਂਦੇ ਕੱਚੇ ਅਧਿਆਪਕਾਂ (Edu. Provider , AIE , STR, EGS, IEV, IERT ਵਲੰਟੀਅਰਜ਼) ਵੱਲੋਂ ਪਿਛਲੇ ਕਈ ਸਾਲਾਂ ਤੋਂ ਪੱਕੇ ਰੁਜ਼ਗਾਰ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਲਾਰਿਆਂ-ਹੱਥੀ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਨੂੰ ਲਾਗੂ ਕਰਨ ਲਈ ਪੱਕਾ ਰੁਜ਼ਗਾਰ ਦੇਣ ਤੋਂ ਭੱਜ ਰਹੀ ਹੈ। [caption id="attachment_507260" align="aligncenter" width="300"]Contractual school teachers Punjab protesting outside the PSEB office in Mohali ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ[/caption] ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀਆਂ ਦੀ ਮਾਰ ਝੱਲਦੇ ਕੱਚੇ ਅਧਿਆਪਕਾਂ ਵੱਲੋਂ ਬੁੱਧਵਾਰ ਨੂੰ ਮੋਹਾਲੀ ਵਿਖੇ ਸਿੱਖਿਆ ਸਕੱਤਰ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਰਕਾਰ ਦੀ ਬੇਰੁਖੀ ਤੋਂ ਪੀੜਤ ਅਧਿਆਪਕਾਂ 'ਚੋਂ ਪੰਜ ਅਧਿਆਪਕ ਪੈਟਰੌਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਦਫਤਰ ਦੀ ਛੇਵੀਂ ਮੰਜ਼ਿਲ 'ਤੇ ਚੜਨ ਲਈ ਮਜ਼ਬੂਰ ਹੋਏ। ਇਸ ਦੌਰਾਨ ਇੱਕ ਅਧਿਆਪਕਾ ਜ਼ਹਿਰੀਲੀ ਵਸਤੂ ਨਿਗਲਣ ਲਈ ਮਜਬੂਰ ਹੋ ਗਈ ਹੈ। [caption id="attachment_507262" align="aligncenter" width="300"]Contractual school teachers Punjab protesting outside the PSEB office in Mohali ਮੋਹਾਲੀ :  ਪੱਕਾ ਰੁਜ਼ਗਾਰ ਮੰਗਦੇ ਕੱਚੇ ਅਧਿਆਪਕਾਂ ਦੀਅੱਜ ਹੋਵੇਗੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ[/caption] ਇਸ ਦੇ ਨਾਲ ਹੀ ਇਸ ਲਈ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਅਤੇ ਪੰਜਾਬ ਸਰਕਾਰ ਦੀਆਂ ਜਨਤਕ ਸਿੱਖਿਆ ਤੇ ਰੁਜਗਾਰ ਮਾਰੂ ਨੀਤੀਆਂ ਖਿਲਾਫ਼ ਜ਼ਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। 17 ਜੂਨ ਨੂੰ ਸਾਰੀਆਂ ਜ਼ਿਲ੍ਹਾ ਕਮੇਟੀਆਂ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਭਰਵੇਂ ਅਰਥੀ ਫੂਕ ਮੁਜ਼ਾਹਰੇ ਕਰਨਗੀਆਂ। ਸਮੂਹ ਅਧਿਆਪਕ ਵਰਗ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। -PTCNews


Top News view more...

Latest News view more...