Advertisment

ਆਸਾਰਾਮ ਬਾਪੂ: ਭਾਰਤੀ ਅਧਿਆਤਮਿਕ ਗੁਰੂ ਬਲਾਤਕਾਰ ਦਾ ਦੋਸ਼ੀ ਕਰਾਰ

author-image
Ragini Joshi
New Update
ਆਸਾਰਾਮ ਬਾਪੂ: ਭਾਰਤੀ ਅਧਿਆਤਮਿਕ ਗੁਰੂ ਬਲਾਤਕਾਰ ਦਾ ਦੋਸ਼ੀ ਕਰਾਰ
Advertisment
ਆਸਾਰਾਮ ਬਾਪੂ: ਇੱਕ ਹੋਰ 'ਰੱਬ ਦਾ ਬੰਦਾ' ਬਲਾਤਕਾਰ ਦਾ ਦੋਸ਼ੀ ਕਰਾਰ ਇਕ ਭਾਰਤੀ ਅਧਿਆਤਮਿਕ ਗੁਰੂ, ਜਿਸ ਨੇ ਸੰਸਾਰ ਭਰ ਵਿਚ ਲੱਖਾਂ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ, ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਉੱਤਰੀ ਸ਼ਹਿਰ ਜੋਧਪੁਰ ਵਿਚ ਇਕ ਅਦਾਲਤ ਨੇ ਫੈਸਲਾ ਦਿੱਤਾ ਕਿ ਆਸਾਰਾਮ ਬਾਪੂ (੭੭) ਨੇ ੨੦੧੩ ਵਿਚ ਇਕ ੧੬ ਸਾਲ ਦੀ ਲੜਕੀ ਨਾਲ ਉਸ ਦੇ ਆਸ਼ਰਮ ਵਿਚ ਬਲਾਤਕਾਰ ਕੀਤਾ ਸੀ। ਉਸ ਵੱਲੋਂ ਇਸ ਫੈਸਲੇ ਖਿਲਾਫ ਉੱਚ ਅਦਾਲਤ ਵਿਚ ਅਪੀਲ ਕਰਨ ਦੀ ਸੰਭਾਵਨਾ ਹੈ। ਆਸਾਰਾਮ, ੭੭, ਕੋਲ ਸੰਸਾਰ ਭਰ ਵਿੱਚ ੪੦੦ ਆਸ਼ਰਮ ਹਨ ਜਿੱਥੇ ਉਹ ਸਿਮਰਨ ਅਤੇ ਯੋਗਾ ਸਿਖਾਉਂਦਾ ਸੀ। ਉਸ ਖਿਲਾਫ ਗੁਜਰਾਤ ਰਾਜ ਵਿਚ ਇਕ ਹੋਰ ਬਲਾਤਕਾਰ ਦਾ ਮਾਮਲਾ ਵੀ ਚੱਲ ਰਿਹਾ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕੁਝ ਸਮੇਂ ਬਾਅਦ ਕੀਤਾ ਜਾ ਸਕਦਾ ਹੈ। ਪੀੜਤਾ ਦੇ ਵਕੀਲ ਉਤਸਵ ਬੈਂਸ ਨੇ ਐੱਨ ਡੀ ਟੀ ਟੀ ਨੂੰ ਦੱਸਿਆ ਕਿ ਉਹ ਆਸ ਕਰ ਰਹੇ ਹਨ ਕਿ ਅਦਾਲਤ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਵੇਗੀ। ਉਸ ਨੇ ਕਿਹਾ ਕਿ ਪੀੜਤਾ ਅਤੇ ਪਰਿਵਾਰ ਦੇ ਸਦਮੇ ਦੇ ਮੱਦੇਨਜ਼ਰ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਜੋਧਪੁਰ ਸ਼ਹਿਰ ਫਿਲਹਾਲ ਹਾਈ ਅਲਰਟ 'ਤੇ ਹੈ, ਕਿਉਂਕਿ ਆਸਾਰਾਮ ਦੇ 'ਭਗਤਾਂ' ਵੱਲੋਂ ਹਿੰਸਾ ਕੀਤੇ ਜਾਣ ਦੀ ਸੰਭਵਾਨਾ ਹੈ। ਇਕ ਹੋਰ ਗੁਰੂ, ਗੁਰਮੀਤ ਰਾਮ ਰਹੀਮ, ਦੇ ਸਮਰਥਕਾਂ ਨੇ ਵੀ ਉਸਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਹਿੰਸਕ ਮਾਹੌਲ ਬਣਾਇਆ ਸੀ, ਅਤੇ ਨਤੀਜੇ ਵਜੋਂ ਹੋਈ ਹਿੰਸਾ ਵਿਚ ੨੩ ਲੋਕ ਮਾਰੇ ਗਏ ਸਨ। ਕੇਸ ਕੀ ਹੈ? ਆਸਾਰਾਮ ਨੂੰ ੨੦੧੩ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।  ਉਸ ਦੇ ਦੋ ਸਮਰਥਕਾਂ ਨੇ ਉਸ ਖਿਲਾਫ ਜਿਨਸੀ ਸਸ਼ਣ ਦੇ ਮਾਮਲੇ 'ਚ ਕੇਸ ਵਿੱਚ ਕੇਸ ਦਰਜ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਸਮਰਥਕਾਂ ਨੇ ਆਪਣੀ ਧੀ ਨੂੰ ਆਪਣੇ ਆਸ਼ਰਮਾਂ ਨੂੰ ਰੂਹਾਨੀ ਸਿੱਖਿਆ ਲਈ ਭੇਜਿਆ ਸੀ ਕਿਉਂਕਿ ਉਹ 'ਕੁੱਝ ਅਲੌਕਿਕ ਭੂਤ ਸ਼ਕਤੀਆਂ ਦੇ ਪ੍ਰਭਾਵ ਅਧੀਨ ਸੀ। ਉਸ ਤੋਂ ਬਾਅਦ ਉਨ੍ਹਾਂ ਆਪਣੀ ਧੀ ਨੂੰ ਗੁਰੂ ਨੂੰ ਮਿਲਣ ਲਈ ਜੋਧਪੁਰ ਲੈ ਜਾਣ ਲਈ ਕਿਹਾ ਗਿਆ। ਪਰਿਵਾਰ ੧੪ ਅਗਸਤ ਨੂੰ ਜੋਧਪੁਰ ਆਸ਼ਰਮ ਪਹੁੰਚਿਆ। ਅਗਲੀ ਰਾਤ ਨੂੰ ਆਸਾਰਾਮ ਨੇ ਪੀੜਤਾ ਨੂੰ ਆਪਣੇ ਕਮਰੇ ਨੂੰ 'ਇਲਾਜ' ਦੇ ਬਹਾਨੇ ਬੁਲਾਇਆ। ਉਸ ਨੇ ਫਿਰ ਉਸ ਲੜਕੀ ਨਾਲ ਬਲਾਤਕਾਰ ਕੀਤਾ ਜਦੋਂ ਉਸ ਦੇ ਮਾਪਿਆਂ ਬਾਹਰ ਇੰਤਜਾਰ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਅੰਦਰ ਕੋਈ ਪਾਠ ਚੱਲਦਾ ਹੋ ਸਕਦਾ ਹੈ, ਪੁਲਸ ਨੇ ਕਿਹਾ। ਪੁਲਿਸ ਦਾ ਕਹਿਣਾ ਹੈ ਕਿ ਗੁਰੂ ਨੇ ਪੀੜਤ ਨੂੰ ਉਸ 'ਤੇ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਇਸ ਘਟਨਾ ਬਾਰੇ ਗੱਲ ਉਸ ਨੇ ਪੀੜਤਾ ਦੇ ਪਰਿਵਾਰ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ। ਪੀੜਤਾ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਸਾਰਾਮ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਆਸ਼ਰਮ 'ਚ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਅ। ਮੁਕੱਦਮੇ ਦੇ ਦੌਰਾਨ ਆਸਾਰਾਮ ਦੀਆਂ ੧੨ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿੰਨ੍ਹਾਂ ਵਿੱਚੋਂ ਛੇ ਨੂੰ ਹੇਠਲੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ, ਤਿੰਨ ਰਾਜਸਥਾਨ ਹਾਈ ਕੋਰਟ ਨੇ ਅਤੇ ਤਿੰਨ ਸੁਪਰੀਮ ਕੋਰਟ ਨੇ ਰੱਦ ਕੀਤਾ ਸੀ। —PTC News-
punjabi-news latest-punjabi-news asaram-bapu-convicted-of-rape controversial-indian-guru-asaram-bapu-convicted-of-rape latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment