Sat, Apr 20, 2024
Whatsapp

ਕੋਰੋਨਾ ਦਾ ਖੌਫ਼ - ਪਤੀ ਨੇ ਪੇਕੇ ਤੋਂ ਵਾਪਸ ਆਈ ਪਤਨੀ ਨੂੰ ਘਰ 'ਚ ਰੱਖਣ ਤੋਂ ਕੀਤੀ ਨਾਂਹ

Written by  Kaveri Joshi -- April 03rd 2020 12:59 PM
ਕੋਰੋਨਾ ਦਾ ਖੌਫ਼ - ਪਤੀ ਨੇ ਪੇਕੇ ਤੋਂ ਵਾਪਸ ਆਈ ਪਤਨੀ ਨੂੰ ਘਰ 'ਚ ਰੱਖਣ ਤੋਂ ਕੀਤੀ ਨਾਂਹ

ਕੋਰੋਨਾ ਦਾ ਖੌਫ਼ - ਪਤੀ ਨੇ ਪੇਕੇ ਤੋਂ ਵਾਪਸ ਆਈ ਪਤਨੀ ਨੂੰ ਘਰ 'ਚ ਰੱਖਣ ਤੋਂ ਕੀਤੀ ਨਾਂਹ

 ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ-ਵਿਆਪੀ ਪੱਧਰ 'ਤੇ ਵਰ੍ਹ ਰਿਹਾ ਹੈ , ਜਿਸਦੇ ਚਲਦੇ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੇ ਅੰਕੜੇ ਵੀ ਵੱਧਦੇ ਜਾ ਰਹੇ ਹਨ। ਇਸ ਘਾਤਕ ਸਮੇਂ ਦਾ ਕਈ ਲੋਕਾਂ 'ਤੇ ਇੰਨ੍ਹਾਂ ਗਹਿਰਾ ਅਸਰ ਹੋ ਰਿਹਾ ਹੈ ਕਿ ਉਨ੍ਹਾਂ ਦੇ ਆਪਸੀ ਸੰਬੰਧਾਂ 'ਚ ਖੌਫ਼ ਘਰ ਕਰ ਗਿਆ ਹੈ ।
https://media.ptcnews.tv/wp-content/uploads/2020/04/ba964554-a28f-4ef0-a2c1-6cd01ed82595.jpg
ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਪਿੰਡ ਬਲੀਆ 'ਚ ਦੇਖਣ ਨੂੰ ਮਿਲਿਆ, ਜਿੱਥੇ ਪੇਕਿਆਂ ਤੋਂ ਪਰਤੀ ਪਤਨੀ ਨੂੰ ਪਤੀ ਨੇ ਘਰ 'ਚ ਰੱਖਣ ਤੋਂ ਨਾਂਹ ਕਰ ਦਿੱਤੀ। ਦਰਅਸਲ ਗੁਆਂਢੀ ਸੂਬੇ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਰਾਜਨਗਰ ਪਿੰਡ ਦੀ ਬਬੀਤਾ ਦੇਵੀ ਦਾ ਵਿਆਹ ਬਲੀਆ ਦੇ ਵਸਨੀਕ ਗਣੇਸ਼ ਪ੍ਰਸਾਦ ਨਾਲ ਹੋਇਆ ਸੀ ਅਤੇ 2 ਮਹੀਨੇ ਪਹਿਲਾਂ ਉਹ ਆਪਣੇ ਪੇਕੇ ਘਰ ਸੀਵਾਨ ਵਿਖੇ ਰਹਿਣ ਲਈ ਗਈ ਸੀ , ਜਿਸ ਨੂੰ ਕੋਰੋਨਾ ਦੇ ਸਹਿਮ 'ਚ ਆਏ ਪਤੀ ਨੇ ਸਹੁਰੇ ਘਰ 'ਚ ਵਾਪਸੀ ਨਹੀਂ ਕਰਨ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਘਰ ਵਾਪਸੀ ਤੋਂ ਮਨਾਹੀ ਮਿਲਣ ਤੋਂ ਬਾਅਦ ਬਬੀਤਾ ਜ਼ਿਲ੍ਹਾ ਹਸਪਤਾਲ ਪਹੁੰਚੀ । ਇਹ ਮੁੱਦਾ ਬਲੀਆ ਸ਼ਹਿਰ ਕੋਤਵਾਲੀ ਦੇ ਮੁਖੀ ਦੇ ਧਿਆਨ 'ਚ ਆਉਣ ਤੋਂ ਬਾਅਦ ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਉਪਰੰਤ ਇਸ ਪਰਿਵਾਰਕ ਮੁੱਦੇ ਨੂੰ ਜਲਦ ਸੁਲਝਾਇਆ ਜਾਵੇਗਾ।
https://media.ptcnews.tv/wp-content/uploads/2020/04/31d6d159-a1bb-468a-81db-9ef1223cfbd2.jpg
ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਦੇ ਲੱਖਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਕੋਰੋਨਾ ਦੇ ਚਲਦੇ ਪੂਰੇ ਦੇਸ਼ 'ਚ ਚਿੰਤਾ ਝਲਕ ਰਹੀ ਹੈ , ਜਿੱਥੇ ਦੇਸ਼ ਦੇ ਕਈ ਰਾਜਾਂ 'ਚ ਕੋਰੋਨਾ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ ਉੱਥੇ ਬਿਹਾਰ 'ਚ ਵੀ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ । ਲੋੜ ਹੈ ਕਿ ਅਜਿਹੇ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਮਝਦਾਰੀ ਤੋਂ ਕੰਮ ਲਿਆ ਜਾਵੇ ਅਤੇ ਸਿਹਤ ਵਿਭਾਗ ਵਲੋਂ ਜਾਰੀ ਸਾਵਧਾਨੀਆਂ ਵਰਤੀਆਂ ਜਾਣ।
 

Top News view more...

Latest News view more...