Fri, Apr 19, 2024
Whatsapp

ਕੋਰੋਨਾ ਨੇ ਅੱਜ ਲਈ 92 ਲੋਕਾਂ ਦੀ ਜਾਨ, ਤਾਜ਼ਾ ਮਾਮਲਿਆਂ ਦਾ ਅੰਕੜਾ ਹੋਇਆ 5724

Written by  Jagroop Kaur -- April 24th 2021 10:29 PM
ਕੋਰੋਨਾ ਨੇ ਅੱਜ ਲਈ 92 ਲੋਕਾਂ ਦੀ ਜਾਨ, ਤਾਜ਼ਾ ਮਾਮਲਿਆਂ ਦਾ ਅੰਕੜਾ ਹੋਇਆ 5724

ਕੋਰੋਨਾ ਨੇ ਅੱਜ ਲਈ 92 ਲੋਕਾਂ ਦੀ ਜਾਨ, ਤਾਜ਼ਾ ਮਾਮਲਿਆਂ ਦਾ ਅੰਕੜਾ ਹੋਇਆ 5724

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸ਼ਨੀਵਾਰ ਨੂੰ ਪੰਜਾਬ 'ਚ ਕੋਰੋਨਾ ਦੇ 5724 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 92 ਦੀ ਕੋਰੋਨਾ ਕਾਰਣ ਮੌਤ ਹੋਈ ਹੈ। Also Read | Zydus gets DCGI approval for emergency use of Virafin in treating moderate COVID-19 cases ਹੁਣ ਤੱਕ ਰਾਜ 'ਚ 332110 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8356 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 54456 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 5724 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6903246 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus : India reports highest-ever surge of 3.46 lakh Covid-19 cases, 2,624 deaths Also Read | Coronavirus: India continues to record world’s highest single-day Covid spike ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 861, ਜਲੰਧਰ 544, ਐੱਸ. ਏ. ਐੱਸ. ਨਗਰ 802, ਪਟਿਆਲਾ 465, ਅੰਮ੍ਰਿਤਸਰ 385, ਹੁਸ਼ਿਆਰਪੁਰ 218, ਬਠਿੰਡਾ 592, ਗੁਰਦਾਸਪੁਰ 206, ਕਪੂਰਥਲਾ 131, ਐੱਸ. ਬੀ. ਐੱਸ. ਨਗਰ 56, ਪਠਾਨਕੋਟ 217, ਸੰਗਰੂਰ 142, ਫਿਰੋਜ਼ਪੁਰ 107, ਰੋਪੜ 151, ਫਰੀਦਕੋਟ 100, ਫਾਜ਼ਿਲਕਾ 170, ਸ੍ਰੀ ਮੁਕਤਸਰ ਸਾਹਿਬ 109, ਫਤਿਹਗੜ੍ਹ ਸਾਹਿਬ 66, ਤਰਨਤਾਰਨ 100, ਮੋਗਾ 37, ਮਾਨਸਾ 220 ਅਤੇ ਬਰਨਾਲਾ 'ਚ 45 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।


Top News view more...

Latest News view more...