Wed, Apr 24, 2024
Whatsapp

ਕੈਨੇਡਾ 'ਚ ਵਧਿਆ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ਦੌਰਾਨ ਹਜ਼ਾਰਾਂ ਲੋਕ ਹੋਏ ਸ਼ਿਕਾਰ

Written by  Jagroop Kaur -- January 11th 2021 11:19 PM
ਕੈਨੇਡਾ 'ਚ ਵਧਿਆ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ਦੌਰਾਨ ਹਜ਼ਾਰਾਂ ਲੋਕ ਹੋਏ  ਸ਼ਿਕਾਰ

ਕੈਨੇਡਾ 'ਚ ਵਧਿਆ ਕੋਰੋਨਾ ਦਾ ਪ੍ਰਕੋਪ, 24 ਘੰਟਿਆਂ ਦੌਰਾਨ ਹਜ਼ਾਰਾਂ ਲੋਕ ਹੋਏ ਸ਼ਿਕਾਰ

ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਮੁੜ ਤੋਂ ਵਧਦੀ ਜਾ ਰਹੀ ਹੈ , ਜਿਥੇ ਦੇਸ਼ ਵਿਚ ਇਸ ਦਾ ਪ੍ਰਕੋਪ ਹੈ ਉਥੇ ਹੀ ਵਿਦੇਸ਼ ਵਿਚ ਇਸ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਕੈਨੇਡਾ 'ਚ ਕੋਰੋਨਾ ਵੱਧ ਰਿਹਾ ਹੈ , ਤਾਜ਼ਾ ਮਾਮਲਾ ਓਂਟਾਰੀਓ ਵਿਚ ਸਾਹਮਣੇ ਆਇਆ ਹੈ ਜਿਥੇ ਕੋਰੋਨਾ ਵਾਇਰਸ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇੱਥੇ ਬੀਤੇ 24 ਘੰਟਿਆਂ ਦੌਰਾਨ 3,945 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਬਣੇ ਹਨ। ਇਸ ਦੌਰਾਨ ਹੋਰ 61 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। Canada To Require Negative COVID-19 Test For People Entering Country ਹੋਰ ਪੜ੍ਹੋ :ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਕੱਲ੍ਹ ਸੁਣਾ ਸਕਦੀ ਹੈ ਸੁਪਰੀਮ ਫੈਸਲਾ 24 ਘੰਟਿਆਂ ਦੌਰਾਨ ਸਭ ਤੋਂ ਵੱਧ ਮਾਮਲੇ ਟੋਰਾਂਟੋ ਤੋਂ ਸਾਹਮਣੇ ਆਏ ਹਨ, ਜਿੱਥੇ 1,160 ਮਾਮਲੇ ਦਰਜ ਹੋਏ ਹਨ ਤੇ ਇਹ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਹਨ। ਇਸ ਦੌਰਾਨ ਪੀਲ ਵਿਚ 641, ਯਾਰਕ ਰੀਜਨ ਵਿਚ 367, ਵਿੰਡਸਰ-ਅਸੈਕਸ ਕਾਊਂਟੀ ਵਿਚ 223 ਅਤੇ ਵਾਟਰਲੂ ਵਿਚ 220 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਇਸ ਸਬੰਧੀ ਟਵਿੱਟਰ 'ਤੇ ਜਾਣਕਾਰੀ ਸਾਂਝੀ ਕੀਤੀ ਹੈ।Covid strain in India: The total number of persons found infected with the mutant UK strain of coronavirus is 96, the Health Ministry stated. ਇਸ ਤਰ੍ਹਾਂ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਅਧਿਕਾਰੀਆਂ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਤਾਲਾਬੰਦੀ ਦੇ ਬਾਵਜੂਦ ਇਹ ਹਾਲ ਹੈ ਤੇ ਜੇਕਰ ਤਾਲਾਬੰਦੀ ਨਾ ਹੋਵੇ ਤਾਂ ਸ਼ਾਇਦ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਣਗੇ।The 13 Ottawa pharmacies offering COVID-19 testing to individuals with no  symptoms, starting Friday | CTV Newsਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਅਪੀਲ ਕੀਤੀ ਹੈ ਕਿ ਫੋਰਡ ਸਰਕਾਰ ਤਾਲਾਬੰਦੀ ਦੇ ਨਿਯਮਾਂ ਨੂੰ ਸਖ਼ਤ ਕਰਕੇ ਲੰਬੇ ਸਮੇਂ ਤੱਕ ਲਾਗੂ ਕਰੇ। ਸੂਬੇ ਵਿਚ ਕੋਰੋਨਾ ਕਾਰਨ ਹੁਣ ਤੱਕ 4,983 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਇਸ ਸਮੇਂ 30 ਹਜ਼ਾਰ ਕਿਰਿਆਸ਼ੀਲ ਮਾਮਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ 1,80,720 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।


Top News view more...

Latest News view more...